Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਧ ਰਿਹਾ ਹਵਾ ਪ੍ਰਦੂਸ਼ਣ Liver ਲਈ ਬਣਿਆ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

ਵੱਧ ਰਿਹਾ ਹਵਾ ਪ੍ਰਦੂਸ਼ਣ Liver ਲਈ ਬਣਿਆ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

 

ਹੈਲਥ ਡੈਸਕ- ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਇਸ ਸਮੇਂ ਸਿਖਰ ‘ਤੇ ਹੈ। ਧੂੰਏਂ ਅਤੇ ਧੂੜ ਨਾਲ ਭਰੀ ਹਵਾ ਸਿਰਫ਼ ਫੇਫੜਿਆਂ ਅਤੇ ਦਿਲ ਹੀ ਨਹੀਂ, ਸਰੀਰ ਦੇ ਮੁੱਖ ਅੰਗ ਲਿਵਰ (ਜਿਗਰ) ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਹਵਾ, ਪਾਣੀ ਅਤੇ ਭੋਜਨ ਵਿਚ ਮੌਜੂਦ ਰਸਾਇਣ ਲਿਵਰ ਦੀ ਡੀਟੌਕਸ ਕਰਨ ਦੀ ਸਮਰੱਥਾ ਨੂੰ ਘਟਾ ਰਹੇ ਹਨ।

ਲਿਵਰ ‘ਤੇ ਪ੍ਰਦੂਸ਼ਣ ਦਾ ਪ੍ਰਭਾਵ

ਲਿਵਰ ਸਰੀਰ ਦਾ ਡੀਟੌਕਸਿਫਿਕੇਸ਼ਨ ਅੰਗ ਹੈ ਜੋ ਖੂਨ ‘ਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ। ਪਰ ਜਦੋਂ ਇਹ ਲਗਾਤਾਰ ਧੂੜ, ਧੂੰਏਂ, ਭਾਰੀ ਧਾਤਾਂ (ਜਿਵੇਂ ਸੀਸਾ, ਪਾਰਾ) ਤੇ ਰਸਾਇਣਾਂ ਨਾਲ ਜੂਝਦਾ ਰਹਿੰਦਾ ਹੈ, ਤਾਂ ਇਸ ਦੀ ਸਫ਼ਾਈ ਦੀ ਸਮਰੱਥਾ ਘਟ ਜਾਂਦੀ ਹੈ। ਇਸ ਨਾਲ ਥਕਾਵਟ, ਭੁੱਖ ਘੱਟਣਾ, ਪੇਟ ਭਾਰੀ ਰਹਿਣਾ, ਗੈਸ ਬਣਨਾ, ਪੀਲੀਆ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ।

 

ਘਰੇਲੂ ਨੁਸਖੇ

ਨਿੰਬੂ ਪਾਣੀ: ਸਵੇਰੇ ਖਾਲੀ ਪੇਟ ਕੋਸੇ ਪਾਣੀ ‘ਚ ਅੱਧਾ ਨਿੰਬੂ ਤੇ ਥੋੜ੍ਹਾ ਸ਼ਹਿਦ ਮਿਲਾ ਕੇ ਪੀਓ।

ਹਲਦੀ ਵਾਲਾ ਦੁੱਧ: ਹਲਦੀ ਦੇ ਐਂਟੀ-ਆਕਸੀਡੈਂਟ ਤੱਤ ਲਿਵਰ ਦੀ ਸਫਾਈ ਵਿਚ ਮਦਦ ਕਰਦੇ ਹਨ।

ਅਦਰਕ-ਤੁਲਸੀ ਦੀ ਚਾਹ: ਟਾਕਸਿਨ ਨਿਕਾਲਣ ਤੇ ਪਾਚਨ ਸੁਧਾਰਣ ਲਈ ਲਾਭਕਾਰੀ।

ਚੁਕੰਦਰ ਦਾ ਜੂਸ: ਲਿਵਰ ਨੂੰ ਕੁਦਰਤੀ ਤੌਰ ‘ਤੇ ਡੀਟੌਕਸ ਕਰਨ ‘ਚ ਮਦਦਗਾਰ।