ਤਰਨ ਤਾਰਨ (ਰਮਨ)- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਆ ਰਹੇ ਹਨ। ਦੱਸ ਦੇਈਏ ਕਿ ਪਹਿਲੇ ਤਿੰਨ ਰੁਝਾਨਾਂ ‘ਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ ‘ਤੇ ਰਹੇ ਹਨ, ਪਰ ਚੌਥੇ ਰੁਝਾਨ ‘ਚ ਬਾਜ਼ੀ ਪਲਟ ਗਈ ਅਤੇ ਪਹਿਲੇ ਨੰਬਰ ‘ਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਸਥਾਨ ‘ਤੇ ਆ ਗਏ ਹਨ । ਹੁਣ ਤੱਕ ਛੇ ਰੁਝਾਨ ਜਨਤਕ ਹੋ ਚੁੱਕੇ ਹਨ। ਹਾਲਾਂਕਿ ਅੰਕੜੇ ਅਜੇ ਬਾਕੀ ਹਨ, ਅਗਲੇ ਰਾਊਂਡਾਂ ਵਿੱਚ ਤਸਵੀਰ ਹੋਰ ਸਪੱਸ਼ਟ ਹੋਵੇਗੀ ਕਿ ਹਲਕੇ ਦੀ ਕਮਾਨ ਕਿਸ ਪਾਸੇ ਜਾ ਸਕਦੀ ਹੈ।
ਪਹਿਲਾ ਰੁਝਾਨ ਦੇ ਨਤੀਜੇ
ਅਕਾਲੀ ਦਲ– 2910
ਆਮ ਆਦਮੀ ਪਾਰਟੀ– 2285
ਕਾਂਗਰਸ-1379
ਵਾਰਸ ਪੰਜਾਬ ਦੇ-1005
ਭਾਜਪਾ– 282

