Become a member

Get the best offers and updates relating to Liberty Case News.

― Advertisement ―

spot_img
spot_img
HomeBig Newsਦਲਿਤ, ਆਦਿਵਾਸੀ ਅਤੇ ਔਰਤਾਂ ਦੀ ਕੁਰਬਾਨੀ ਨੂੰ ਇਤਿਹਾਸ ’ਚ ਢੁੱਕਵਾਂ ਸਥਾਨ ਨਹੀਂ...

ਦਲਿਤ, ਆਦਿਵਾਸੀ ਅਤੇ ਔਰਤਾਂ ਦੀ ਕੁਰਬਾਨੀ ਨੂੰ ਇਤਿਹਾਸ ’ਚ ਢੁੱਕਵਾਂ ਸਥਾਨ ਨਹੀਂ ਮਿਲਿਆ : ਰਾਜਨਾਥ

 

ਲਖਨਊ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਇਤਿਹਾਸ ’ਚ ਦਲਿਤ, ਆਦਿਵਾਸੀ, ਔਰਤਾਂ ਅਤੇ ਪੱਛੜੇ ਵਰਗਾਂ ਦੇ ਅਣਗਿਣਤ ਬਹਾਦਰਾਂ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਅਸਲੀ ਰੂਪ ’ਚ ਹੱਕਦਾਰ ਸਨ। ਲਖਨਊ ਦੇ ਪਾਸੀ ਚੌਕ ’ਤੇ ਵੀਰਾਂਗਣਾ ਊਦਾ ਦੇਵੀ ਪਾਸੀ ਦੇ ਬੁੱਤ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਖੱਬੇ-ਪੱਥੀ ਇਤਿਹਾਸਕਾਰਾਂ ਅਤੇ ਪਿਛਲੀਆਂ ਸਰਕਾਰਾਂ ’ਤੇ ਇਨ੍ਹਾਂ ਭਾਈਚਾਰਿਆਂ ਦੇ ਨਾਇਕਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਰਾਜਨਾਥ ਸਿੰਘ ਨੇ ਕਿਹਾ ਕਿ ਇਤਿਹਾਸ ਨੂੰ ਇਸ ਤਰ੍ਹਾਂ ਲਿਖਿਆ ਗਿਆ ਜਿਵੇਂ ਆਜ਼ਾਦੀ ਦੀ ਲੜਾਈ ਸਿਰਫ ਇਕ ਹੀ ਸਿਆਸੀ ਪਾਰਟੀ ਅਤੇ ਕੁਝ ਚੋਣਵੇਂ ਵਰਗਾਂ ਦੇ ਅਗਵਾਈ ’ਚ ਲੜੀ ਗਈ ਹੋਵੇ।

ਉਨ੍ਹਾਂ ਕਿਹਾ ਕਿ ਦਲਿਤ, ਆਦਿਵਾਸੀ ਅਤੇ ਔਰਤਾਂ ਦੇ ਸੰਘਰਸ਼ ਨੂੰ ਇਤਿਹਾਸ ਦੇ ਪੰਨਿਆਂ ’ਚ ਉਹ ਥਾਂ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ। ਇਨ੍ਹਾਂ ਨਾਇਕਾਂ ਨੂੰ ਨਾ ਸਿਰਫ ਪੜ੍ਹਾਇਆ ਜਾਣਾ ਚਾਹੀਦਾ ਸੀ, ਸਗੋਂ ਪੂਜਿਆ ਜਾਣਾ ਚਾਹੀਦਾ ਸੀ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਖੱਬੇ-ਪੱਖੀ ਇਤਿਹਾਸਕਾਰਾਂ ਨੇ ਆਪਣੀ ਸਹੂਲਤ ਅਨੁਸਾਰ ਇਤਿਹਾਸ ਰਚਿਆ, ਜਿਸ ’ਚ ਦਲਿਤ ਅਤੇ ਪੱਛੜੇ ਭਾਈਚਾਰਿਆਂ ਦੇ ਨਾਇਕਾਂ ਨੂੰ ਵਿਉਂਤਬੱਧ ਤਰੀਕੇ ਨਾਲ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਸੀ ਸਮਾਜ ਦੇ ਮਹਾਨ ਯੋਧਿਆਂ ’ਤੇ ਨਾਂ ਖੋਜ ਹੋਈ ਅਤੇ ਨਾ ਹੀ ਕੋਈ ਮਹੱਤਵਪੂਰਨ ਕਿਤਾਬ ਲਿਖੀ ਗਈ, ਜਦੋਂ ਕਿ ਇਸ ਸਮਾਜ ਨੇ ਲੰਮੇਂ ਸਮੇਂ ਤੱਕ ਰਾਜ ਕੀਤਾ ਅਤੇ ਆਜ਼ਾਦੀ ਅੰਦੋਲਨ ’ਚ ਫੈਸਲਾਕੁੰਨ ਭੂਮਿਕਾ ਨਿਭਾਈ।