Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਨਮ ਦਿਨ ਦੀ ਪਾਰਟੀ ਨੇ ਧਾਰਿਆ ਖੂਨੀ ਰੂਪ: ਹੋਟਲ ਦੇ ਬਾਹਰ ਗੋਲੀ...

ਜਨਮ ਦਿਨ ਦੀ ਪਾਰਟੀ ਨੇ ਧਾਰਿਆ ਖੂਨੀ ਰੂਪ: ਹੋਟਲ ਦੇ ਬਾਹਰ ਗੋਲੀ ਮਾਰ ਕੇ ਨੌਜਵਾਨ ਦਾ ਕਤਲ

 

ਨੈਸ਼ਨਲ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ ਲੱਗਦੇ ਲਾਲ ਸਿੰਗੀ ਪਿੰਡ ਵਿੱਚ ਬੁੱਧਵਾਰ ਦੇਰ ਰਾਤ ਇੱਕ ਨਿੱਜੀ ਹੋਟਲ ਦੇ ਬਾਹਰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਯੂਥ ਕਾਂਗਰਸ ਆਗੂ ਆਸ਼ੂ ਪੁਰੀ ਵਜੋਂ ਹੋਈ ਹੈ, ਜੋ ਕਿ ਸੰਤੋਸ਼ਗੜ੍ਹ ਦਾ ਰਹਿਣ ਵਾਲਾ ਹੈ। ਇਸ ਘਟਨਾ ਵਿੱਚ ਦੋ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕੀਤਾ ਗਿਆ।

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਮੁਤਾਬਕ ਇਹ ਘਟਨਾ ਹੋਟਲ ਰਾਏਜਾਦਾ ਦੇ ਬਾਹਰ ਵਾਪਰੀ ਹੈ। ਬੁੱਧਵਾਰ ਰਾਤ ਨੂੰ ਆਸ਼ੂ ਪੁਰੀ ਅਤੇ ਹੋਰ ਨੌਜਵਾਨ ਜਨਮਦਿਨ ਦੀ ਪਾਰਟੀ ਲਈ ਹੋਟਲ ਵਿੱਚ ਇਕੱਠੇ ਹੋਏ ਸਨ। ਅੱਧੀ ਰਾਤ ਨੂੰ ਕੇਕ ਕੱਟਣ ਲਈ ਸਾਰੇ ਨੌਜਵਾਨ ਹੋਟਲ ਦੇ ਬਾਹਰ ਪਾਰਕਿੰਗ ਵਿੱਚ ਇਕੱਠੇ ਹੋਏ। ਇਸ ਦੌਰਾਨ ਆਸ਼ੂ ਪੁਰੀ ਦੀ ਕੁਝ ਲੋਕਾਂ ਨਾਲ ਬਹਿਸ ਹੋ ਗਈ। ਝਗੜੇ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਪਰਵਿੰਦਰ ਵਾਸੀ ਮਰਾਲਾ ਫਤਿਹਪੁਰ, ਪਰਮਿੰਦਰ ਪੁੱਤਰ ਜਰਨੈਲ ਸਿੰਘ (ਪਿੰਡ ਬੀਨੇਵਾਲ) ਅਤੇ ਗੁਰਜੀਤ ਸਿੰਘ ਮਾਨ (ਪ੍ਰਧਾਨ, ਮਰਾਲਾ ਉਦੈਪੁਰ) ਵਜੋਂ ਹੋਈ ਹੈ।

ਇਸ ਦੌਰਾਨ ਲੜਾਈ-ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਦੋਸ਼ੀ ਪਰਮਿੰਦਰ ਨੇ ਆਸ਼ੂ ਪੁਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਆਸ਼ੂ ਪੁਰੀ ਦੀ ਮੌਕੇ ‘ਤੇ ਮੌਤ ਹੋ ਗਈ। ਕਤਲ ਤੋਂ ਬਾਅਦ ਆਸ਼ੂ ਦੇ ਸਾਥੀਆਂ ਨੇ ਗੋਲੀ ਚਲਾਉਣ ਵਾਲੇ ਪਰਮਿੰਦਰ ਅਤੇ ਉਸਦੇ ਸਾਥੀ ਗੁਰਜੀਤ ਮਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਜਵਾਬੀ ਹਮਲੇ ਵਿੱਚ ਪਰਮਿੰਦਰ ਅਤੇ ਗੁਰਜੀਤ ਮਾਨ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ।