ਰੂਸ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਅਮਰੀਕੀ ਨਾਗਰਿਕ ਰਾਬਰਟ ਰੋਮਾਨੋਵ ਵੁਡਲੈਂਡ ਨੂੰ ਡਰੱਗ ਵੇਚਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਵੱਧ ਤੋਂ ਵੱਧ ਸੁਰੱਖਿਆ ਵਾਲੇ ਪੈਨਲ ਕਾਲੋਨੀ ਵਿੱਚ ਸਾਢੇ ਬਾਰਾਂ ਸਾਲ ਦੀ ਸਜ਼ਾ ਸੁਣਾਈ ਹੈ। ਵੁਡਲੈਂਡ ਦੇ ਵਕੀਲ ਨੇ ਦੱਸਿਆ ਕਿ ਵੂਡਲੈਂਡ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਜਿਸ ਨੂੰ ਜਨਵਰੀ ਦੇ ਸ਼ੁਰੂ ਵਿੱਚ ਰੂਸ ਵਿੱਚ ਨਜ਼ਰਬੰਦ ਕੀਤਾ ਗਿਆ ਸੀ।
ਮੌਸਕੋ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੁੱਡਲੈਂਡ, ਇੱਕ ਵੱਡੇ ਅਪਰਾਧੀ ਸਮੂਹ ਦੇ ਹਿੱਸੇ ਵਜੋਂ ਕੰਮ ਕਰ ਰਿਹਾ ਸੀ, ਜਿਸ ਕੋਲੋ ਮਾਸਕੋ ਦੇ ਬਾਹਰ ਇੱਕ ਪਿਕ-ਅੱਪ ਪੁਆਇੰਟ ਤੋਂ ਲਗਭਗ 50 ਗ੍ਰਾਮ ਮੈਫੇਡ੍ਰੋਨ, ਇੱਕ ਕਿਸਮ ਦੀ ਐਮ-ਫੇਟਾਮਾਈਨ ਵਰਗੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ, ਜਿੰਨ੍ਹਾਂ ਨੂੰ ਅੱਗੇ ਸਪਲਾਈ ਲਈ ਪੈਕ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਵੂਡਲੈਂਡ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਨਸ਼ੀਲੇ ਪਦਾਰਥਾਂ ਨੂੰ ਸੁਰੱਖਿਅਤ ਰੱਖ ਰਿਹਾ ਸੀ