ਬ੍ਰਿਟੇਨ ’ਚ ਇੱਕ ਪਾਸੇ ਆਮ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਐ ਤੇ ਦੂਜੇ ਪਾਸੇ ਪੱਛਮੀ ਲੰਦਨ ’ਚ ਚਾਕੂਬਾਜੀ ਦੀ ਘਟਨਾ ਵਾਪਰੀ ਹੈ। ਜਿੱਥੇ ਇੱਕ ਹਮਲਾਵਰ ਨੇ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਕੂ ਨਾਲ ਵਾਰ ਕੀਤੇ। ਚਾਕੂ ਦੇ ਹਮਲੇ ਤੋਂ ਬਾਅਦ ਤਿੰਨੋਂ ਵਿਅਕਤੀ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਫਿਲਹਾਲ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਅਤੇ ਸਥਿਰ ਦੱਸੀ ਜਾ ਰਹੀ ਐ।
ਘਟਨਾ ਦੀ ਜਾਣਕਾਰੀ ਦਿੰਦਿਆਂ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਛੇ ਮਿੰਟ ਦੇ ਅੰਦਰ-ਅੰਦਰ ਦੋ ਵੱਖ-ਵੱਖ ਖੇਤਰਾਂ ’ਚ ਬੁਲਾਇਆ ਗਿਆ, ਜਿੱਥੇ ਤਿੰਨ ਲੋਕ ਜ਼ਖ਼ਮੀ ਪਾਏ ਗਏ। ਹਾਲਾਂਕਿ ਪੁਲਿਸ ਨੇ ਵਾਧੂ ਜਾਣਕਾਰੀ ਨਹੀਂ ਦਿੱਤੀ ਪਰ ਇੰਨਾਂ ਦੱਸਿਆ ਕਿ ਘਟਨਾ ਅੱਤਵਾਦ ਨਾਲ ਸੰਬੰਧਿਤ ਨਹੀਂ ਸੀ ਤੇ ਨਾ ਹੀ ਇਸ ਦਾ ਚੋਣ ਜਾਂ ਵੋਟਿੰਗ ਨਾਲ ਕੋਈ ਸੰਬੰਧ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਐ ਤੇ ਸ਼ੱਕੀ ਦੀ ਭਾਲ ਜਾਰੀ ਹੈ