Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਜੀਦਾ ਬਲਾਸਟ ਨਾਲ ਸਬੰਧ? NIA ਨੇ ਤੇਜ਼...

ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਜੀਦਾ ਬਲਾਸਟ ਨਾਲ ਸਬੰਧ? NIA ਨੇ ਤੇਜ਼ ਕੀਤੀ ਜਾਂਚ

: ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ’ਚ ਦੋ ਮਹੀਨੇ ਪਹਿਲਾਂ ਹੋਏ ਜ਼ਬਰਦਸਤ ਧਮਾਕੇ ਦੀ ਜਾਂਚ ਨੇ ਹੁਣ ਰਾਸ਼ਟਰੀ ਪੱਧਰ ‘ਚ ਤਹਲਕਾ ਮਚਾ ਦਿੱਤਾ ਹੈ, ਕਿਉਂਕਿ ਕੇਂਦਰੀ ਜਾਂਚ ਏਜੰਸੀ ਐੱਨਆਈਏ ਇਸ ਸਾਰੇ ਮਾਮਲੇ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਕਾਰ ਵਿਸਫੋਟ ਅਤੇ ਫਰੀਦਾਬਾਦ ਤੋਂ ਬਰਾਮਦ ਹੋਏ 360 ਕਿੱਲੋਗ੍ਰਾਮ ਧਮਾਕੇਖੇਜ ਪਦਾਰਥ ਨਾਲ ਜੋੜ ਕੇ ਦੇਖ ਰਹੀ ਹੈ।

ਸੂਤਰਾਂ ਅਨੁਸਾਰ ਪੁਲਸ ਤੋਂ ਮਿਲੇ ਸ਼ੁਰੂਆਤੀ ਇਨਪੁੱਟ ਅਤੇ ਦਿੱਲੀ–ਫਰੀਦਾਬਾਦ ਮਾਮਲਿਆਂ ਵਿੱਚ ਸਾਹਮਣੇ ਆ ਰਹੀਆਂ ਸਮਾਨਤਾਵਾਂ ਨੇ ਇਹ ਸੰਕੇਤ ਦਿੱਤੇ ਹਨ ਕਿ ਜੀਦਾ ਬਲਾਸਟ ਕੋਈ ਸਧਾਰਣ ਹਾਦਸਾ ਨਹੀਂ, ਸਗੋਂ ਇੱਕ ਵੱਡੇ ਅੱਤਵਾਦੀ ਮਾਡਿਊਲ ਦੀ ਸਰਗਰਮੀ ਦਾ ਹਿੱਸਾ ਹੋ ਸਕਦਾ ਹੈ। ਇਸੇ ਪਿੱਛੋਕੜ ਵਿੱਚ ਐੱਨਆਈਏ ਨੇ ਆਪਣੀ ਜਾਂਚ ਦਾ ਦਾਇਰਾ ਕਾਫੀ ਵਧਾ ਦਿੱਤਾ ਹੈ ਅਤੇ ਉਹ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਗ੍ਰਿਫਤਾਰ ਕਾਨੂੰਨ ਦਾ ਵਿਦਿਆਰਥੀ 19 ਸਾਲਾ ਗੁਰਪ੍ਰੀਤ ਸਿੰਘ ਵਾਸੀ ਜੀਦਾ ਜੰਮੂ–ਕਸ਼ਮੀਰ ਤੋਂ ਗ੍ਰਿਫਤਾਰ ਦੋਸ਼ੀਆਂ ਜਾਂ ਕਿਸੇ ਵਿਦੇਸ਼ੀ ਅੱਤਵਾਦੀ ਨੈਟਵਰਕ ਨਾਲ ਸੰਪਰਕ ਵਿੱਚ ਤਾਂ ਨਹੀਂ ਸੀ। ਫਿਲਹਾਲ ਗੁਰਪ੍ਰੀਤ ਸਿੰਘ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਹੈ।

 

ਐੱਨਆਈਏ ਦੀ ਟੀਮ ਨੇ ਸ਼ੁੱਕਰਵਾਰ ਨੂੰ ਪਿੰਡ ਜੀਦਾ ’ਚ ਗੁਰਪ੍ਰੀਤ ਦੇ ਘਰ ’ਤੇ ਛਾਪਾ ਮਾਰਦਿਆਂ ਡੂੰਘੀ ਤਲਾਸ਼ੀ ਲਈ, ਕੁਝ ਸਮਾਨ ਕਬਜ਼ੇ ’ਚ ਲਿਆ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ। ਸ਼ਨੀਵਾਰ ਨੂੰ ਜਾਂਚ ਦੀ ਲੜੀ ਹੋਰ ਤਗੜੀ ਬਣਦਿਆਂ ਐੱਨਆਈਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਹਰਾਜ ਵਿਖੇ ਪੰਚਾਇਤ ਮੈਂਬਰ ਰਣਵੀਰ ਸਿੰਘ ਉਰਫ਼ ਇੰਦਰਜੀਤ ਸਿੰਘ ਦੇ ਘਰ ਵੀ ਪਹੁੰਚੀ, ਜੋ ਗੁਰਪ੍ਰੀਤ ਦਾ ਮਾਮਾ ਹੈ। ਇਹ ਛਾਪਾ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਗੁਰਪ੍ਰੀਤ ਨੇ ਧਮਾਕੇ ਤੋਂ ਤਿੰਨ ਮਹੀਨੇ ਪਹਿਲਾਂ ਜੋ ਮੋਟਰਸਾਈਕਲ ਅਤੇ ਮੋਬਾਇਲ ਫੋਨ ਖਰੀਦੇ ਸਨ, ਉਹ ਉਸ ਨੂੰ ਮਾਮੇ ਰਣਵੀਰ ਸਿੰਘ ਨੇ ਹੀ ਦਿੱਤੇ ਸਨ, ਹਾਲਾਂਕਿ ਉਸ ਨੇ ਇਸ ਦਾਅੇ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਤਲਾਸ਼ੀ ਦੌਰਾਨ ਐੱਨਆਈਏ ਨੂੰ ਉਥੇ ਕੋਈ ਠੋਸ ਸਬੂਤ ਨਹੀਂ ਮਿਲੇ, ਪਰ ਜਾਂਚ ਏਜੰਸੀ ਸੰਪਰਕ ਸਬੰਧੀ ਹਰ ਕੜੀ ਦੀ ਪੁਸ਼ਟੀ ਕਰਨ ਵਿੱਚ ਲੱਗੀ ਹੈ।