ਉੱਤਰ ਪ੍ਰਦੇਸ਼ ਦੇ ਵਸੁੰਧਰਾ ਗਾਜ਼ੀਆਬਾਦ ਇਲਾਕੇ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੌਰਵ ਸ਼ਰਮਾ (35) ਵਜੋਂ ਹੋਈ ਹੈ। ਗੌਰਵ ਨੂੰ ਖੰਨਾ ਨੈਸ਼ਨਲ ਹਾਈਵੇ ਦੇ ਸਾਈਡ ‘ਤੇ ਕਾਰ ‘ਚ ਦਰਦ ਨਾਲ ਕੁਰਲਾਉਂਦਾ ਦੇਖਿਆ ਗਿਆ। ਸਿਵਲ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਉਹ ਨੋਇਡਾ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ।ਗੌਰਵ ਦੀ ਪਤਨੀ ਸੋਨਿਕਾ ਸ਼ਰਮਾ ਨੇ ਦੱਸਿਆ ਕਿ ਉਸ ਦਾ ਵਿਆਹ 2019 ‘ਚ ਗੌਰਵ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਬੇਟੀਆਂ (4 ਸਾਲ ਅਤੇ 8 ਮਹੀਨੇ) ਹਨ।
ਗੌਰਵ ਸ਼ਰਮਾ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ। ਫਿਲਹਾਲ ਕੰਪਨੀ ਨੇ ਉਸ ਨੂੰ ਘਰੋਂ ਕੰਮ ਦਿੱਤਾ ਸੀ।ਗੌਰਵ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। 2 ਜੁਲਾਈ ਨੂੰ ਗੌਰਵ ਸ਼ਰਮਾ ਪਰਿਵਾਰ ਨੂੰ ਦੱਸੇ ਬਿਨਾਂ ਹੌਂਡਾ ਸਿਟੀ ਕਾਰ ਲੈ ਕੇ ਚਲਾ ਗਿਆ ਅਤੇ ਖੰਨਾ ਚ ਉਸਦੀ ਮੌਤ ਦੀ ਜਾਣਕਾਰੀ ਮਿਲੀ। ਦੂਜੇ ਪਾਸੇ ਥਾਣਾ ਸਿਟੀ 2 ਦੀ ਪੁਲਸ ਨੇ ਗੌਰਵ ਦੀ ਪਤਨੀ ਸੋਨਿਕਾ ਸ਼ਰਮਾ ਦੇ ਬਿਆਨਾਂ ‘ਤੇ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਵੀਰਵਾਰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।