Become a member

Get the best offers and updates relating to Liberty Case News.

― Advertisement ―

spot_img
spot_img
HomeBig Newsਹੋ ਗਿਆ ਛੁੱਟੀ ਦਾ ਐਲਾਨ ਤੇ ਪ੍ਰੀਖਿਆਵਾਂ ਵੀ ਮੁਲਤਵੀ!

ਹੋ ਗਿਆ ਛੁੱਟੀ ਦਾ ਐਲਾਨ ਤੇ ਪ੍ਰੀਖਿਆਵਾਂ ਵੀ ਮੁਲਤਵੀ!

ਚੰਡੀਗੜ੍ਹ : ਇੱਥੇ ਸੈਨੇਟ ਦੀ ਚੋਣ ਦੀ ਸਮਾਂ-ਸਾਰਣੀ ਦਾ ਐਲਾਨ ਨਾ ਹੋਣ ਕਾਰਨ ਵਿਦਿਆਰਥੀਆਂ ਨੇ ਦੇਰ ਰਾਤ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ-2 ਨੂੰ ਬੰਦ ਕਰ ਕੇ ਹੰਗਾਮਾ ਕੀਤਾ। ਇਹ ਹੰਗਾਮਾ ਇਸ ਲਈ ਕੀਤਾ ਗਿਆ ਕਿਉਂਕਿ ਪੀ. ਯੂ. ਮੈਨੇਜਮੈਂਟ ਨੇ ਕੈਂਪਸ ’ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਪ੍ਰੀਖਿਆਵਾਂ ਡੀ. ਏ. ਵੀ. ਕਾਲਜ, ਸੈਕਟਰ-10 ’ਚ ਤਬਦੀਲ ਕਰ ਦਿੱਤੀਆਂ ਸਨ।

ਹੰਗਾਮੇ ਤੋਂ ਬਾਅਦ ਪੀ. ਯੂ. ਮੈਨੇਜਮੈਂਟ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ। ਹੁਣ ਚੋਣਾਂ ਦੇ ਸ਼ਡਿਊਲ ਦੀ ਮੰਗ ਨੂੰ ਲੈ ਕੇ ਪੀ. ਯੂ. ਬਚਾਓ ਮੋਰਚਾ ਤਹਿਤ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੇ 26 ਨਵੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ।

ਪੀ. ਯੂ. ਨੇ ਜਿੱਥੇ ਬੀਤੇ ਸੋਮਵਾਰ ਨੂੰ 26 ਨਵੰਬਰ ਨੂੰ ਕੈਂਪਸ ਖੁੱਲ੍ਹਾ ਰੱਖਣ ਦਾ ਸਰਕੂਲਰ ਕੱਢਿਆ ਸੀ, ਉੱਥੇ ਹੀ ਹੁਣ ਮੰਗਲਵਾਰ ਨੂੰ ਬੰਦ ਦਾ ਸਰਕੂਲਰ ਜਾਰੀ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਪੀ. ਯੂ. ਕੰਪਲੈਕਸ ਦੇ ਸਾਰੇ ਅਧਿਆਪਨ ਤੇ ਗੈਰ-ਅਧਿਆਪਨ ਵਿਭਾਗ ਅਤੇ ਦਫ਼ਤਰ ਬੁੱਧਵਾਰ ਨੂੰ ਬੰਦ ਰਹਿਣਗੇ।