Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਜੀਲੈਂਸ ਬਿਊਰੋ ਵੱਲੋਂ PSPCL ਦਾ ਜੂਨੀਅਰ ਇੰਜੀਨੀਅਰ ਤੇ ਠੇਕੇਦਾਰ ਗ੍ਰਿਫ਼ਤਾਰ, ਕਾਰਾ ਜਾਣ...

ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਜੂਨੀਅਰ ਇੰਜੀਨੀਅਰ ਤੇ ਠੇਕੇਦਾਰ ਗ੍ਰਿਫ਼ਤਾਰ, ਕਾਰਾ ਜਾਣ ਹੋਵੇਗੇ ਹੈਰਾਨ

 

 

ਚੰਡੀਗੜ੍ਹ/ਜਲੰਧਰ/ਹੁਸ਼ਿਆਰਪੁਰ/ਦਸੂਹਾ -ਵਿਜੀਲੈਂਸ ਬਿਊਰੋ ਨੇ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਪੀ. ਐੱਸ. ਪੀ. ਸੀ. ਐੱਲ. ਦੇ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਅਤੇ ਸਰਕਾਰੀ ਮਨਜ਼ੂਰਸ਼ੁਦਾ ਠੇਕੇਦਾਰ ਸਤਨਾਮ ਸਿੰਘ ਨੂੰ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋਵਾਂ ਮੁਲਜ਼ਮਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

 

ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ਕਰਤਾ ਇਕ ਟੈਕਸੀ ਡਰਾਈਵਰ ਹੈ ਅਤੇ ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਸੀ ਹੈ। ਉਸ ਕੋਲ ਪਿੰਡ ਵਿੱਚ 13 ਮਰਲੇ ਦਾ ਪਲਾਟ ਹੈ ਅਤੇ ਇਸ ਪਲਾਟ ਵਿੱਚੋਂ ਤਿੰਨ-ਫੇਜ਼ ਤਾਰਾਂ ਉਸ ਦੇ ਪਿੰਡ ਦੇ ਕਾਂਤਾ ਪੁੱਤਰ ਦੇਸਾ ਸਿੰਘ ਦੀ ਮੋਟਰ ਤੱਕ ਜਾਂਦੀਆਂ ਸਨ। ਸ਼ਿਕਾਇਤ ਕਰਤਾ ਨੇ ਪੀ. ਐੱਸ. ਪੀ. ਸੀ. ਐੱਲ. ਸਬ ਡਿਵੀਜ਼ਨ ਦਸੂਹਾ ਨੂੰ ਇਕ ਅਰਜ਼ੀ ਦਿੱਤੀ, ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਇਹ ਤਾਰਾਂ ਉਸ ਦੇ ਪਲਾਟ ਦੇ ਇਕ ਪਾਸੇ ਵੱਲ ਤਬਦੀਲ ਕਰ ਦਿੱਤੀਆਂ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਜੇ. ਈ. ਨਿਰਮਲ ਸਿੰਘ ਨੇ ਸਾਈਟ ਸਰਵੇ ਕੀਤਾ ਅਤੇ ਸ਼ਿਕਾਇਤ ਕਰਤਾ ਤੋਂ ਅਨੁਮਾਨ ਤਿਆਰ ਕਰਨ ਲਈ 5,000 ਰੁਪਏ ਦੀ ਮੰਗ ਕੀਤੀ। ਇਹ ਰਿਸ਼ਵਤ ਦੀ ਰਕਮ ਲੈਣ ਤੋਂ ਬਾਅਦ ਉਸ ਨੇ ਅਨੁਮਾਨ ਲਗਾਇਆ ਅਤੇ ਰਿਸ਼ਵਤ ਵਜੋਂ 5,000 ਰੁਪਏ ਹੋਰ ਦੀ ਮੰਗ ਕੀਤੀ।

 

ਇਸ ਤੋਂ ਬਾਅਦ ਜੇ. ਈ. ਨਿਰਮਲ ਸਿੰਘ ਅਤੇ ਠੇਕੇਦਾਰ ਸਤਨਾਮ ਸਿੰਘ ਦੋਬਾਰਾ ਸ਼ਿਕਾਇਤ ਕਰਤਾ ਦੇ ਘਰ ਗਏ। ਇਸ ਮੁਲਾਕਾਤ ਦੌਰਾਨ ਜੇ. ਈ. ਨਿਰਮਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਤਾਰਾਂ ਬਦਲਣ ਲਈ 12,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਗੱਲਬਾਤ ਤੋਂ ਬਾਅਦ ਸ਼ਿਕਾਇਤ ਕਰਤਾ 10,000 ਰੁਪਏ ਦੇਣ ਲਈ ਸਹਿਮਤ ਹੋ ਗਿਆ। ਉਸ ਨੇ ਅੱਗੇ ਦੱਸਿਆ ਕਿ ਜੇ. ਈ. ਨਿਰਮਲ ਸਿੰਘ ਨੇ ਉਸ ਨੂੰ ਬਾਕੀ 5,000 ਰੁਪਏ ਦੇਣ ਬਾਰੇ ਵੀ ਪੁੱਛਿਆ। ਸ਼ਿਕਾਇਤਕਰਤਾ ਨੇ ਜਵਾਬ ਦਿੱਤਾ ਕਿ ਉਹ ਰਕਮ ਉਸੇ ਦਿਨ ਦੇਵੇਗਾ, ਜਿਸ ਦਿਨ ਉਸ ਦਾ ਕੰਮ ਕੀਤਾ ਜਾਵੇਗਾ। ਠੇਕੇਦਾਰ ਸਤਨਾਮ ਸਿੰਘ ਨੇ ਪ੍ਰਵਾਨਿਤ ਨਕਸ਼ੇ ਅਨੁਸਾਰ ਤਾਰਾਂ ਬਦਲ ਦਿੱਤੀਆਂ ਪਰ ਸ਼ਿਕਾਇਤ ਕਰਤਾ ਨੇ ਉਸ ਦਿਨ ਰਿਸ਼ਵਤ ਨਹੀਂ ਦਿੱਤੀ।