ਟਰੰਪ ਨਾਲ ਬਹਿਸ ’ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੌਅ ਬਾਇਡੇਨ ਨੇ ਚੋਣਾਂ ’ਚੋਂ ਹੱਟਣ ਦੇ ਦਬਾਅ ਦੇ ਬਾਵਜੂਦ ਚੋਣ ਮੁਹਿੰਮ ਨੂੰ ਫਿਰ ਤੋਂ ਜਾਰੀ ਰੱਖਣ ਅਤੇ ਟਰੰਪ ਨੂੰ ਹਰਾਉਣ ਦੀ ਸਹੁੰ ਖਾਧੀ ਹੈ। ਸ਼ੁੱਕਰਵਾਰ ਨੂੰ ਇੱਕ ਭਾਸ਼ਣ ਦੌਰਾਨ ਬਾਇਡੇਨ ਨੇ ਕਿਹਾ ਕਿ ਇਹੀ ਮੇਰਾ ਜਵਾਬ ਹੈ ਕਿ ਮੈ ਰਾਸ਼ਟਰਪਤੀ ਚੋਣਾਂ ’ਚ ਅਹੁਦੇ ਲਈ ਦੌੜ ਰਿਹਾ ਹਾਂ ਅਤੇ ਮੈਂ ਦੁਬਾਰਾ ਜਿੱਤਣ ਜਾ ਰਿਹਾ ਹਾਂ।
ਦਰਅਸਲ ਰਾਸ਼ਟਰਪਤੀ ਦੀ ਉਮਰ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਬਹਿਸ ‘ਚ ਕਈ ਅਜਿਹੇ ਮੌਕੇ ਆਏ ਜਦੋਂ ਉਹ ਆਪਣੀ ਵਿਚਾਰਧਾਰਾ ਤੋਂ ਭਟਕ ਗਏ, ਜਿਸ ਨਾਲ ਉਨ੍ਹਾਂ ਦੀ ਉਮਰ ਅਤੇ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ। ਇਸ ਸਭ ਦੇ ਬਾਵਜੂਦ ਬਾਇਡੇਨ ਨੇ ਕਿਹਾ ਕਿ ਮੈਂ ਇਹ ਸਾਰੀਆਂ ਕਹਾਣੀਆਂ ਸੁਣ ਰਿਹਾ ਹਾਂ ਜੋ ਇਹ ਕਹਿ ਰਹੀਆਂ ਹਨ ਕਿ ਮੈਂ ਬਹੁਤ ਬੁੱਢਾ ਹਾਂ। ਇਸ ਦੇ ਨਾਲ ਹੀ ਸਵਾਲ ਖੜੇ ਕਰਦੇ ਹੋਏ ਬਾਇਡੇਨ ਨੇ ਕਿਹਾ ਕਿ ਕੀ ਮੈਂ 15 ਮਿਲੀਅਨ ਨੌਕਰੀਆਂ ਪੈਦਾ ਕਰਨ ਲਈ ਬਹੁਤ ਬੁੱਢਾ ਹਾਂ? ਜਾਂ ਕੀ ਮੈਂ 5 ਮਿਲੀਅਨ ਅਮਰੀਕੀ ਵਿਦਿਆਰਥੀ ਕਰਜ਼ੇ ਹਟਾਉਣ ਲਈ ਬਹੁਤ ਬੁੱਢਾ ਹਾਂ?