Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsCM ਭਗਵੰਤ ਮਾਨ 10 ਦਿਨਾਂ ਦੇ ਜਾਪਾਨ ਦੌਰੇ 'ਤੇ, ਭਲਕੇ ਹੋਣਗੇ ਰਵਾਨਾ

CM ਭਗਵੰਤ ਮਾਨ 10 ਦਿਨਾਂ ਦੇ ਜਾਪਾਨ ਦੌਰੇ ‘ਤੇ, ਭਲਕੇ ਹੋਣਗੇ ਰਵਾਨਾ

 

 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 10 ਦਿਨਾਂ ਲਈ ਜਾਪਾਨ ਦੌਰੇ ‘ਤੇ ਜਾ ਰਹੇ ਹਨ। ਮੁੱਖ ਮੰਤਰੀ ਭਲਕੇ ਸੋਮਵਾਰ ਸਵੇਰੇ ਜਾਪਾਨ ਜਾਣ ਲਈ ਰਵਾਨਾ ਹੋਣਗੇ। ਇਸ ਦੌਰੇ ਦਾ ਮੁੱਖ ਕਾਰਨ ਪੰਜਾਬ ‘ਚ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਸੂਬੇ ਦੇ ਉਦਯੋਗਾਂ ਲਈ ਨਵੀਂ ਤਕਨਾਲੋਜੀ ਲਿਆਉਣਾ ਹੈ।

ਮੁੱਖ ਮੰਤਰੀ ਮਾਨ ਉਦਯੋਗਿਕ ਸਮਿੱਟ ਲਈ ਜਾਪਾਨ ਦੇ ਕਾਰੋਬਾਰੀਆਂ ਨੂੰ ਵੀ ਸੱਦਾ ਦੇਣਗੇ। ਇਸ ਤੋਂ ਇਲਾਵਾ ਪੰਜਾਬ ਦੇ ਉਦਯੋਗਾਂ ਦੇ ਵਿਸਥਾਰ ਅਤੇ ਨਵੀਂ ਤਕਨੀਕ ਲਿਆਉਣ ‘ਤੇ ਵੀ ਵਿਚਾਰ-ਚਰਚਾ ਹੋਵੇਗੀ।

ਇਹ ਦੌਰਾ ਪੰਜਾਬ ਅਤੇ ਜਾਪਾਨ ਵਿਚਕਾਰ ਆਰਥਿਕ ਅਤੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।