Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsBirthday ਪਾਰਟੀ 'ਚ ਚੱਲ ਗਈਆਂ ਤਾੜ-ਤਾੜ ਗੋਲ਼ੀਆਂ ! 4 ਲੋਕਾਂ ਦੀ ਮੌਤ,...

Birthday ਪਾਰਟੀ ‘ਚ ਚੱਲ ਗਈਆਂ ਤਾੜ-ਤਾੜ ਗੋਲ਼ੀਆਂ ! 4 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ

 

 

ਇੰਟਰਨੈਸ਼ਨਲ – ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੈਲੀਫੋਰਨੀਆ ਸੂਬੇ ‘ਚ ਪੈਂਦੇ ਸਟਾਕਟਨ ਸ਼ਹਿਰ ਵਿੱਚ ਇੱਕ ਬੈਂਕੁਇਟ ਹਾਲ ਵਿੱਚ ਇੱਕ ਬਰਥਡੇ ਪਾਰਟੀ ਦੌਰਾਨ ਅਚਾਨਕ ਫਾਇਰਿੰਗ ਹੋ ਗਈ। ਜਦੋਂ ਇਹ ਫਾਇਰਿੰਗ ਹੋਈ ਤਾਂ ਉਸ ਸਮੇਂ ਪਾਰਟੀ ‘ਚ ਕਈ ਬੱਚੇ ਵੀ ਮੌਜੂਦ ਸਨ। ਇਸ ਤਾਬੜਤੋੜ ਫਾਇਰਿੰਗ ‘ਚ 4 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ।

 

ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਦੱਸਿਆ ਕਿ ਸਟਾਕਟਨ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਸੈਨ ਜੋਆਕਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਡਿਪਟੀਜ਼ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਕਈ ਪੀੜਤਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।

 

ਹਾਲਾਂਕਿ ਅਧਿਕਾਰੀਆਂ ਨੇ ਜ਼ਖ਼ਮੀਆਂ ਦੀ ਹਾਲਤ ਬਾਰੇ ਜਾਂ ਘਟਨਾ ਦੇ ਕਾਰਨਾਂ ਬਾਰੇ ਕੋਈ ਹੋਰ ਵੇਰਵੇ ਜਾਂ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਾਲਾ ਇਲਾਕੇ ‘ਚ ਹਾਲੇ ਵੀ ਕਾਰਵਾਈ ਜਾਰੀ ਹੈ ਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।