Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰੂਹ ਕੰਬਾਊ ਹਾਦਸਾ : ਖੱਡ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੋਲੈਰੋ ਗੱਡੀ,...

ਰੂਹ ਕੰਬਾਊ ਹਾਦਸਾ : ਖੱਡ ‘ਚ ਡਿੱਗੀ ਬਰਾਤੀਆਂ ਨਾਲ ਭਰੀ ਬੋਲੈਰੋ ਗੱਡੀ, 5 ਲੋਕਾਂ ਦੀ ਮੌਕੇ ‘ਤੇ ਮੌਤ

 

 

ਚੰਪਾਵਤ : ਉਤਰਾਖੰਡ ਦੇ ਚੰਪਾਵਤ ਵਿੱਚ ਉਸ ਸਮੇਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ, ਜਦੋਂ ਵਿਆਹ ਦੀ ਬਰਾਤ ਵਾਲੀ ਇਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਦੌਰਾਨ ਪੰਜ ਲੋਕਾਂ ਦੀ ਦੁਖਦਾਈ ਮੌਤ ਹੋ ਗਈ ਹੈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਸਟੇਟ ਡਿਜ਼ਾਸਟਰ ਮੈਨੇਜਮੈਂਟ ਫੋਰਸ (SDRF) ਦੇ ਕਮਾਂਡੈਂਟ ਅਰਪਨ ਯਦੁਵੰਸ਼ੀ ਦੇ ਅਨੁਸਾਰ, ਬੋਲੇਰੋ ਗੱਡੀ UK 04 TB 2074 ਸ਼ੁੱਕਰਵਾਰ ਸਵੇਰੇ ਚੰਪਾਵਤ ਦੇ ਘਾਟ ਤੋਂ ਪਹਿਲਾਂ ਬਾਗਧਰ ਨਾਮਕ ਸਥਾਨ ‘ਤੇ ਕੰਟਰੋਲ ਤੋਂ ਬਾਹਰ ਹੋ ਗਈ।

 

ਇਸ ਦੌਰਾਨ ਗੱਡੀ ਬੇਕਾਬੂ ਹਾਲਤ ਵਿਚ ਕਰੀਬ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਦੀ ਸੂਚਨਾ ਚੰਪਾਵਤ ਜ਼ਿਲ੍ਹਾ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਐਸਡੀਆਰਐਫ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੇ ਪੁਲਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ 10 ਲੋਕ ਸਵਾਰ ਸਨ। ਇਸ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

 

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਵਾਹਨ ਬੁਸੇਲ ਤੋਂ ਗੰਗੋਲੀਹਾਟ ਦੇ ਬਲਾਤਾਰੀ ਇਲਾਕੇ ਵੱਲ ਵਿਆਹ ਦੀ ਬਾਰਾਤ ਲੈ ਕੇ ਗਿਆ ਸੀ ਅਤੇ ਅੱਜ ਸਵੇਰੇ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਪ੍ਰਕਾਸ਼ ਚੰਦਰ ਉਨਿਆਲ, ਕੇਵਲ ਚੰਦ ਉਨਿਆਲ ਵਾਸੀ ਦਿੜ੍ਹਬਾ ਬਿਲਾਸਪੁਰ, ਸੁਰੇਸ਼ ਨੌਟਿਆਲ ਵਾਸੀ ਪੰਤਨਗਰ, ਪ੍ਰਿਯਾਂਸ਼ੂ ਚੌਬੇ ਵਾਸੀ ਸੀਲਦਾਹ, ਭਿਕਿਆਸੈਨ ਵਜੋਂ ਹੋਈ ਹੈ।