ਗੁਜਰਾਤ ‘ਚ ਸ਼ਨੀਵਾਰ ਨੂੰ ਸੂਰਤ ਦੇ ਸਚਿਨ ਇਲਾਕੇ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਮਾਰਤ ਦੇ ਮਲਬੇ ਹੇਠਾਂ ਅਜੇ ਵੀ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਕਰੀਬ 4-5 ਫਲੈਟਾਂ ਵਿੱਚ ਲੋਕ ਰਹਿ ਰਹੇ ਸਨ। ਇਸ ਦੌਰਾਨ ਇੱਕ ਔਰਤ ਨੂੰ ਬਚਾ ਲਿਆ ਗਿਆ ਹੈ, ਪਰ ਕਰੀਬ 3-4 ਲੋਕ (ਅਜੇ ਵੀ) ਮਲਬੇ ਵਿੱਚ ਫਸੇ ਹੋਏ ਹਨ।
ਸੂਰਤ ਦੇ ਕੁਲੈਕਟਰ ਸੌਰਭ ਪਾਰਧੀ ਨੇ ਦੱਸਿਆ ਕਿ NDRF ਅਤੇ SDRF ਦੀਆਂ ਦੋਵੇਂ ਟੀਮਾਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਮੁਤਾਬਕ ਪਾਲੀ ਪਿੰਡ ‘ਚ ਇਕ ਇਮਾਰਤ ਡਿੱਗ ਗਈ, ਜਿਸ ਦਾ ਨਿਰਮਾਣ 2016-17 ‘ਚ ਹੋਇਆ ਸੀ। ਇਕ ਔਰਤ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ 2-3 ਲੋਕ ਅੰਦਰ ਫਸੇ ਹੋਏ ਹਨ।