Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਹੋ ਰਹੀ ਗੈਂਗਵਾਰ, ਗੈਂਗਸਟਰ ਲਗਾਤਾਰ ਦੇ ਰਹੇ ਧਮਕੀਆਂ, ਲੋਕ ਸਭਾ...

ਪੰਜਾਬ ‘ਚ ਹੋ ਰਹੀ ਗੈਂਗਵਾਰ, ਗੈਂਗਸਟਰ ਲਗਾਤਾਰ ਦੇ ਰਹੇ ਧਮਕੀਆਂ, ਲੋਕ ਸਭਾ ‘ਚ ਬੋਲੇ ਰਾਜਾ ਵੜਿੰਗ

 

 

ਨਵੀਂ ਦਿੱਲ/ ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ‘ਚ ਪੰਜਾਬ ‘ਚ ਹੋ ਰਹੀ ਗੈਂਗਵਾਰ, ਗੈਂਗਸਟਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ। ਲੋਕ ਸਭਾ ਵਿਚ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਮੈਂ ਸਦਨ ਦਾ ਧਿਆਨ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਕੇਂਦਰਿਤ ਕਰਨਾ ਚਾਹੁੰਦਾ ਹਾਂ। ਪੂਰਾ ਪੰਜਾਬ ਇਸ ਸਮੇਂ ਡਰ ਦੇ ਮਾਹੌਲ ਵਿਚ ਜੀਅ ਰਿਹਾ ਹੈ। ਪੰਜਾਬ ਦੇ ਅੰਦਰ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਕਦੇ ਵਿਦੇਸ਼ਾਂ ਤੋਂ ਜਾਂ ਕਦੇ ਜੇਲ੍ਹਾਂ ਵਿਚੋਂ ਧਮਕੀ ਭਰੇ ਫੋਨ ਆ ਰਹੇ ਹਨ। ਇਹ ਲੋਕ ਫਿਰੌਤੀ ਦੀ ਮੰਗ ਕਰਕੇ ਉਨ੍ਹਾਂ ਨੂੰ ਡਰਾ-ਧਮਕਾ ਰਹੇ ਹਨ।

 

ਰਾਜਾ ਵੜਿੰਗ ਨੇ ਕਿਹਾ ਫਿਰੌਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਰੋਜ਼ਾਨਾਂ ਕਿਸੇ ਨਾ ਕਿਸੇ ਇਕ ਵਿਅਕਤੀ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। ਰੋਜ਼ਾਨਾਂ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਰਕੇ ਪੰਜਾਬ ਦੇ ਲੋਕ, ਵਪਾਰੀ ਡਰ ਦੇ ਮਾਹੌਲ ਵਿਚ ਹਨ। ਰਾਜਾ ਵੜਿੰਗ ਨੇ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਵਿਚ ਇਕ ਵਿਆਹ ਸਮਾਗਮ ਦੌਰਾਨ ਵੀ ਵੱਡੀ ਘਟਨਾ ਵਾਪਰੀ। ਸਮਾਗਮ ਵਿਚ ਦੁਪਹਿਰ ਦੇ ਸਮੇਂ ਸ਼ਰੇਆਮ 2 ਧਿਰਾਂ ਵਿਚਾਲੇ ਗੈਂਗਵਾਰ ਹੋਈ। ਦੋਵਾਂ ਧਿਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਗੈਂਗਵਾਰ ਦੌਰਾਨ ਸਮਾਗਮ ਵਿਚ ਆਏ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਟੇਬਲਾਂ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।

 

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਵਿਆਹ ਵਿਚ ਆਏ ਦੋ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਅਕਾਲੀ ਦਲ ਦੀ ਪਾਰਟੀ ਨੇ ਇਕ ਚੋਣ ਲੜਨ ਲਈ ਇਕ ਗੈਂਗਸਟਰ ਨੂੰ ਟਿਕਟ ਦੇ ਦਿੱਤੀ ਹੈ। ਹੁਣ ਗੈਂਗਸਟਰ ਸਿਆਸਤ ਵਿਚ ਵੀ ਫੋਨ ਕਰਕੇ ਸਰਪੰਚਾਂ ਨੂੰ ਵੋਟ ਲੈਣ ਲਈ ਧਮਕੀਆਂ ਦਿੰਦੇ ਹਨ। ਕੇਂਦਰ ਦੀ ਸਰਕਾਰ ਤੋਂ ਮੈਂ ਅਪੀਲ ਕਰਦਾ ਹਾਂ ਕਿ ਨਾਮੀ ਗੈਂਗਸਟਰ, ਜੋ ਗੁਜਰਾਤ ਦੀਆਂ ਜੇਲ੍ਹਾਂ ‘ਚ ਬੈਠੇ ਹਨ, ਉਨ੍ਹਾਂ ਨੂੰ ਪ੍ਰੋਟੈਕਸ਼ਨ ਵਰੰਟ ‘ਤੇ ਲਿਆਉਣ ਲਈ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਗੁਜਰਾਤ ਤੋਂ ਬਾਹਰ ਨਹੀਂ ਲੈ ਕੇ ਜਾ ਸਕਦੇ। ਅਜਿਹੀ ਸੂਰਤ ਵਿਚ ਪੰਜਾਬ ਸੜ ਰਿਹਾ ਹੈ। ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਚੁੱਪ ਕਰਕੇ ਬੈਠੀਆਂ ਹੋਈਆਂ ਹਨ।