ਫਾਜ਼ਿਲਕਾ : ਫਾਜ਼ਿਲਕਾ ‘ਚ ਘਰੇਲੂ ਝਗੜੇ ਦੇ ਚੱਲਦਿਆਂ ਪਤਨੀ ਨੂੰ ਲੈਣ ਗਏ ਸਰਕਾਰੀ ਅਧਿਆਪਕ ‘ਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਹੈ, ਜਦੋਂ ਕਿ ਡਾਕਟਰਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਸਰਕਾਰੀ ਅਧਿਆਪਕ ਵਿਸ਼ਵਦੀਪ ਕੁਮਾਰ ਦੀ ਭੈਣ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਭਰਾ ਫਾਜ਼ਿਲਕਾ ਦੇ ਜੱਟੀਆਂ ਮੁਹੱਲੇ ਦਾ ਰਹਿਣ ਵਾਲਾ ਹੈ, ਜੋ ਹੀਰਾਂਵਾਲੀ ਪਿੰਡ ‘ਚ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਪਿਛਲੇ ਡੇਢ ਮਹੀਨੇ ਤੋਂ ਘਰੇਲੂ ਝਗੜੇ ਕਾਰਨ ਰੁੱਸ ਕੇ ਪੇਕੇ ਘਰ ਰਹਿ ਰਹੀ ਹੈ, ਜਿਸ ਨੂੰ ਲੈਣ ਲਈ ਅੱਜ ਵਿਸ਼ਵਦੀਪ ਸਿੰਘ ਗਿਆ। ਉਹ ਵੀ ਹਿਸਾਰ ਤੋਂ ਆਪਣੇ ਪਤੀ ਨਾਲ ਇਹ ਮਾਮਲਾ ਸੁਲਝਾਉਣ ਲਈ ਪਹੁੰਚੀ।
ਉਹ ਵਿਸ਼ਵਦੀਪ ਦੇ ਸਹੁਰੇ ਘਰ ਬੈਠੇ ਸੀ ਕਿ ਦੂਜੇ ਕਮਰੇ ‘ਚੋਂ ਉਸ ਦਾ ਭਰਾ ਅੱਗ ਨਾਲ ਸੜਦਾ ਹੋਇਆ ਬਾਹਰ ਨਿਕਲਿਆ, ਜਿਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਮੌਜੂਦਾ ਡਾ. ਪੂਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰੀਜ਼ ‘ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜਿਆ ਗਿਆ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਇਲਾਜ ਲਈ ਰੈਫ਼ਰ