Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਕਟੋਰੀਆ ਪਾਰਲੀਮੈਂਟ 'ਚ 'ਸਫ਼ਰ-ਏ-ਸ਼ਹਾਦਤ' ਸਮਾਗਮ ਦਾ ਕੀਤਾ ਗਿਆ ਸਫਲ ਆਯੋਜਨ

ਵਿਕਟੋਰੀਆ ਪਾਰਲੀਮੈਂਟ ‘ਚ ‘ਸਫ਼ਰ-ਏ-ਸ਼ਹਾਦਤ’ ਸਮਾਗਮ ਦਾ ਕੀਤਾ ਗਿਆ ਸਫਲ ਆਯੋਜਨ

 

​ਮੈਲਬੌਰਨ – ਆਸਟ੍ਰੇਲੀਆ ਦੀ ਵਿਕਟੋਰੀਆ ਪਾਰਲੀਮੈਂਟ ਵਿਖੇ ਬੀਤੇ ਦਿਨੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਰਮਇਸ਼ਰਸਰ ਸੇਵਾ ਐਂਡ ਸਿਮਰਨ ਸੋਸਾਇਟੀ (ਰਾੜਾ ਸਾਹਿਬ) ਅਤੇ ਪੰਜਾਬ ਕੋਂਸਲ ਆਫ਼ ਆਸਟ੍ਰੇਲੀਆ ਵੱਲੋਂ “ਸਫ਼ਰ-ਏ-ਸ਼ਹਾਦਤ” ਸਮਾਗਮ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਸੀ। ਇਸ ਵਿੱਚ ਜਿੱਥੇ ਬੱਚਿਆਂ ਵੱਲੋਂ ਕਵਿਤਾਵਾਂ, ਵਾਰਾਂ ਅਤੇ ਵਿਚਾਰਾਂ ਰਾਹੀਂ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

​ਪਾਰਲੀਮੈਂਟ ਹਾਲ ਵਿੱਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਸਦ ਮੈਂਬਰ ਈਵੈਨ ਵਾਲਟਰ, ਲੂਬਾ ਗਰੀਗਰੋਵਿਚ, ਤੇ ਸਟੀਵ ਮੈਗਈ ਸਮੇਤ ਸਮਾਜਿਕ ਅਤੇ ਧਾਰਮਿਕ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਰਾਰਟ ਤੋਂ ਪਹਿਲੀ ਪੰਜਾਬਣ ਡਿਪਟੀ ਮੇਅਰ ਤਲਵਿੰਦਰ ਕੌਰ ਟੈਲੀ, ਬੈਂਡਿਗੋ ਤੋਂ ਪਹਿਲੀ ਪੰਜਾਬਣ ਕੋਂਸਲਰ ਸ਼ਿਵਾਲੀ ਚੈਟਲੇ, ਅਤੇ ਟਰਬਨ 4 ਆਸਟ੍ਰੇਲੀਆ ਤੋਂ ਅਮਰ ਸਿੰਘ ਵੀ ਹਾਜ਼ਰ ਰਹੇ। ਸਾਰੇ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਸਿੱਖ ਇਤਿਹਾਸ ਬਹਾਦਰੀ, ਸੱਚ ਦੇ ਸਿਧਾਂਤ ਅਤੇ ਮਨੁੱਖਤਾ ਦੀ ਰੱਖਿਆ ਦਾ ਇਤਿਹਾਸ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਸਿੱਖ ਭਾਈਚਾਰਾ ਆਸਟ੍ਰੇਲੀਆ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਮਨੁੱਖਤਾ ਲਈ ਇੱਕ ਸਦੀਵੀਂ ਪ੍ਰੇਰਣਾ ਸਰੋਤ ਹੈ।