Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵਿਆਹ ਸਮਾਰੋਹ ਦੌਰਾਨ ਬੈਂਕੁਇਟ ਹਾਲ 'ਚ ਭਿਆਨਕ ਅੱਗ

ਵਿਆਹ ਸਮਾਰੋਹ ਦੌਰਾਨ ਬੈਂਕੁਇਟ ਹਾਲ ‘ਚ ਭਿਆਨਕ ਅੱਗ

 

ਠਾਣੇ : ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇੱਕ ਬੈਂਕੁਇਟ ਹਾਲ ਨੂੰ ਅੱਗ ਲੱਗ ਗਈ। ਇਸ ਘਟਨਾ ਦੌਰਾਨ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ 1000 ਤੋਂ ਵੱਧ ਮਹਿਮਾਨਾਂ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਵੀਰਵਾਰ ਰਾਤ 11 ਵਜੇ ਦੇ ਕਰੀਬ ਸ਼ਹਿਰ ਦੇ ਘੋਡਬੰਦਰ ਰੋਡ ਦੇ ਓਵਾਲਾ ਖੇਤਰ ਵਿੱਚ ਇੱਕ ਫੰਕਸ਼ਨ ਹਾਲ ਕੰਪਲੈਕਸ ਵਿੱਚ ਵਾਪਰੀ ਹੈ।ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਦੇ ਅਨੁਸਾਰ ਅੱਗ ਬਲੂ ਰੂਫ ਕਲੱਬ ਦੇ ਲਾਅਨ ‘ਤੇ ਇੱਕ ਕੈਬਿਨ ਦੇ ਬਾਹਰ ਰੱਖੇ ਮੰਡਪ ਦੀ ਸਜਾਵਟ ਵਿੱਚ ਲੱਗੀ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਇੱਕ ਵਿਆਹ ਸਮਾਰੋਹ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਘਟਨਾ ਸਮੇਂ 1000 ਤੋਂ 1200 ਮਹਿਮਾਨ ਸਮਾਗਮ ਵਾਲੀ ਥਾਂ ‘ਤੇ ਇਕੱਠੇ ਹੋਏ ਸਨ। ਜਿਵੇਂ ਹੀ ਅੱਗ ਲੱਗਣ ਦਾ ਪਤਾ ਲੱਗਾ, ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।