Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਇੰਡੋਨੇਸ਼ੀਆ : ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਬੱਸ, 16 ਲੋਕਾਂ ਦੀ ਮੌਤ

ਇੰਡੋਨੇਸ਼ੀਆ : ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਬੱਸ, 16 ਲੋਕਾਂ ਦੀ ਮੌਤ

 

ਇੰਟਰਨੈਸ਼ਨਲ – ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਇਕ ਯਾਤਰੀ ਬੱਸ ਦੇ ਐਤਵਾਰ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋਣ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਬੁਡਿਓਨੋ ਨੇ ਦੱਸਿਆ ਕਿ 34 ਲੋਕਾਂ ਨੂੰ ਲਿਜਾ ਰਹੀ ਬੱਸ ਟੋਲ ਰੋਡ ‘ਤੇ ਕੰਟਰੋਲ ਗੁਆ ਬੈਠੀ ਅਤੇ ਕੰਕ੍ਰੀਟ ਦੇ ਇਕ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਉਨ੍ਹਾਂ ਦੱਸਿਆ ਕਿ ਬੱਸ ਰਾਜਧਾਨੀ ਜਕਾਰਤਾ ਤੋਂ ਦੇਸ਼ ਦੇ ਪ੍ਰਾਚੀਨ ਸ਼ਾਹੀ ਸ਼ਹਿਰ ਯੋਗਯਾਕਾਰਤਾ ਜਾ ਰਹੀ ਸੀ, ਉਦੋਂ ‘ਸੈਂਟਰਲ ਜਾਵਾ’ ਦੇ ਸੇਮਾਰੰਗ ਸ਼ਹਿਰ ‘ਚ ਕ੍ਰਾਪਯਾਕ ਟੋਲਵੇਅ ‘ਤੇ ਇਕ ਘੁੰਮਾਵਦਾਰ ਮਾਰਗ ‘ਤੇ ਉਹ ਪਲਟ ਗਈ।

 

ਬੁਡਿਓਨੇ ਨੇ ਕਿਹਾ,”ਹਾਦਸਾ ਇੰਨਾ ਭਿਆਨਕ ਸੀ ਕਿ ਕਈ ਯਾਤਰੀ ਉਛਲ ਕੇ ਡਿੱਗ ਪਏ ਅਤੇ ਬੱਸ ‘ਚ ਫਸ ਗਏ।” ਉਨ੍ਹਾਂ ਦੱਸਿਆ ਕਿ ਹਾਦਸੇ ਦੇ ਲਗਭਗ 40 ਮਿੰਟਾਂ ਬਾਅਦ ਪੁਲਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ 6 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਬੁਡਿਓਨੇ ਨੇ ਦੱਸਿਆ ਕਿ 10 ਹੋਰ ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਜਾਂ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੋਲ ਦੇ 2 ਹਸਪਤਾਲਾਂ ‘ਚ ਇਲਾਜ ਕਰਵਾ ਕੇ 18 ਪੀੜਤਾਂ ‘ਚੋਂ 5 ਦੀ ਹਾਲਤ ਗੰਭੀਰ ਹੈ ਅਤੇ 13 ਦੀ ਹਾਲਤ ਨਾਜ਼ੁਕ ਹੈ।