Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਇਸ ਓਵਰਬ੍ਰਿਜ ਤੋਂ ਲੰਘ ਰਹੇ ਹੋ ਤਾਂ ਸਾਵਧਾਨ, ਲਕਸ਼ਮਣ ਝੂਲੇ...

ਪੰਜਾਬ ‘ਚ ਇਸ ਓਵਰਬ੍ਰਿਜ ਤੋਂ ਲੰਘ ਰਹੇ ਹੋ ਤਾਂ ਸਾਵਧਾਨ, ਲਕਸ਼ਮਣ ਝੂਲੇ ਦੀ ਤਰ੍ਹਾਂ ਰਿਹਾ ਹਿੱਲ

 

ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਰੋਡ ਓਵਰਬ੍ਰਿਜ ਨੂੰ ਬਣੇ ਭਾਵੇਂ ਕੁਝ ਹੀ ਸਾਲ ਹੋਏ ਹਨ ਪਰ ਇਹ ਓਵਰਬ੍ਰਿਜ ਇਸ ਸਮੇਂ ਖੂਬ ਚਰਚਾਵਾਂ ਵਿਚ ਹੈ। ਓਵਰਬ੍ਰਿਜ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਜਿਵੇਂ ਇਥੇ ਖੜ੍ਹੇ ਹੋਣ ’ਤੇ ਰਿਸ਼ੀਕੇਸ਼ ਸਥਿਤ ਲਕਸ਼ਮਣ ਝੂਲੇ ’ਤੇ ਹੋਣ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਓਵਰਬ੍ਰਿਜ ’ਤੇ ਭਾਰੀ ਵਾਹਨ ਚੜ੍ਹ ਰਹੇ ਹਨ ਅਤੇ ਜਦੋਂ ਭਾਰੀ ਵਾਹਨ ਚੜ੍ਹਦੇ ਹਨ ਤਾਂ ਵਿਚਕਾਰੋਂ ਇਹ ਓਵਰਬ੍ਰਿਜ ਹਿੱਲਦਾ-ਡੁੱਲਦਾ ਹੈ ਅਤੇ ਲਕਸ਼ਮਣ ਝੂਲੇ ਦਾ ਅਹਿਸਾਸ ਕਰਾਉਂਦਾ ਹੈ, ਜਿਸ ਕਾਰਨ ਉਥੇ ਖੜ੍ਹੇ ਜਾਂ ਲੰਘ ਰਹੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ, ਜਦਕਿ ਇਹ ਓਵਰਬ੍ਰਿਜ ਭਾਰੀ ਵਾਹਨਾਂ ਲਈ ਨਹੀਂ ਹੈ। ਓਵਰਬ੍ਰਿਜ ’ਤੇ ਥਾਂ-ਥਾਂ ਗਹਿਰੇ ਖੱਡੇ ਨਜ਼ਰ ਆਉਣ ਲੱਗ ਪਏ ਹਨ। ਇਹ ਖੱਡੇ ਇਸ ਦੇ ਨਿਰਮਾਣ ਕੰਮ ’ਤੇ ਉਂਗਲੀ ਉਠਾ ਰਹੇ ਹਨ ਅਤੇ ਨਿਰਮਾਣ ਲਈ ਜ਼ਿੰਮੇਵਾਰ ਠੇਕੇਦਾਰ ਦੇ ਕੰਮ ’ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ। ਇਨ੍ਹਾਂ ਖੱਡਿਆਂ ਵਾਲੀ ਜਗ੍ਹਾ ’ਤੇ ਜੇ ਤੁਸੀਂ ਖੜ੍ਹੇ ਹੋ ਜਾਓ ਅਤੇ ਉਸੇ ਸਮੇਂ ਕੋਈ ਭਾਰੀ ਵਾਹਨ ਇਥੋਂ ਲੰਘੇ ਤਾਂ ਤੁਹਾਨੂੰ ਇਹ ਓਵਰਬ੍ਰਿਜ ਹਿੱਲਦਾ ਹੋਇਆ ਦਿਖਾਈ ਦੇਵੇਗਾ, ਜਿਸ ਨਾਲ ਤੁਸੀਂ ਡਰ ਨਾਲ ਕੰਬ ਉਠੋਗੇ।