Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸੰਗੀਤ ਜਗਤ ਦੇ ਬੋਹੜ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ : ਘਰ...

ਸੰਗੀਤ ਜਗਤ ਦੇ ਬੋਹੜ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ : ਘਰ ਦੇ ਨੇੜੇ ਕੀਤਾ ਜਾਵੇਗਾ ਸਪੁਰਦ-ਏ-ਖਾਕ

 

ਜਲੰਧਰ: ਪੰਜਾਬੀ ਸੰਗੀਤ ਜਗਤ ਦੀ ਮਹਾਨ ਸ਼ਖਸੀਅਤ ਅਤੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਅੱਜ ਜਲੰਧਰ ਵਿਖੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਹ 72 ਸਾਲ ਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

 

ਘਰ ਦੇ ਕੋਲ ਹੀ ਦਿੱਤੀ ਜਾਵੇਗੀ ਅੰਤਿਮ ਵਿਦਾਈ

ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਨਹੀਂ ਲਿਜਾਇਆ ਜਾਵੇਗਾ। ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਜਲੰਧਰ ਦੇ ਦਿਓਲ ਨਗਰ ਸਥਿਤ ਉਨ੍ਹਾਂ ਦੇ ਘਰ ਦੇ ਕੋਲ ਹੀ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਅੰਤਿਮ ਰਸਮਾਂ ਅਤੇ ਸਪੁਰਦ-ਏ-ਖਾਕ ਦੀ ਵਡੀਓਗ੍ਰਾਫੀ ਨਾ ਕੀਤੀ ਜਾਵੇ।

 

ਸੰਗੀਤ ਜਗਤ ਦੇ ਦਿੱਗਜ ਪਹੁੰਚੇ ਅੰਤਿਮ ਦਰਸ਼ਨਾਂ ਲਈ

ਉਸਤਾਦ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲਦਿਆਂ ਹੀ ਪੂਰੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਪਸੰਦੀਦਾ ਸ਼ਾਗਿਰਦ ਹੰਸ ਰਾਜ ਹੰਸ ਤੁਰੰਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਪਣੇ ਗੁਰੂ ਨੂੰ ਯਾਦ ਕਰਦਿਆਂ ਕਾਫੀ ਭਾਵੁਕ ਹੋ ਗਏ। ਇਸ ਤੋਂ ਇਲਾਵਾ ਅੰਤਿਮ ਦਰਸ਼ਨਾਂ ਲਈ ਨਵਰਾਜ ਹੰਸ, ਗੁਰਲੇਜ਼ ਅਖਤਰ, ਅਫਸਾਨਾ ਖਾਨ,  ਜੀ ਖਾਨ, ਕਲੇਰ ਕੰਠ, ਰਾਏ ਜੁਝਾਰ, ਜਸਵਿੰਦਰ ਦਿਆਲਪੁਰੀ ਅਤੇ ਮੁਕੇਸ਼ ਇਨਾਇਤ ਕਲਾਕਾਰ ਸਣੇ ਕਈ ਕਲਾਕਾਰ ਪਹੁੰਚ ਚੁੱਕੇ ਹਨ।