ਨੈਸ਼ਨਲ ਡੈਸਕ : ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਸ਼ੁੱਕਰਵਾਰ ਤੜਕੇ ਸਵੇਰੇ 4.4 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ 26 ਦਸੰਬਰ 2025 ਸਵੇਰੇ 4.30 ਵਜੇ ਦਰਜ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਭੂਚਾਲ ਦੇ ਝਟਕੇ ਹਲਕੇ ਸਨ ਅਤੇ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।ਗੁਜਰਾਤ ਰਾਜ ਆਫ਼ਤ ਪ੍ਰਬੰਧਨ ਅਥਾਰਟੀ (GSDMA) ਮੁਤਾਬਕ ਪਿਛਲੇ 200 ਸਾਲਾਂ ‘ਚ ਗੁਜਰਾਤ ‘ਚ 9 ਵੱਡੇ ਭੂਚਾਲ ਆ ਚੁੱਕੇ ਹਨ। ਇਨ੍ਹਾਂ ‘ਚੋਂ ਕਈ ਭੂਚਾਲ ਕੱਛ ਇਲਾਕੇ ‘ਚ ਆਏ ਹਨ। ਕੱਛ ਇਲਾਕਾ ਭੂਚਾਲ ਲਈ ਸੰਵੇਦਨਸ਼ੀਲ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਹ ਇਕ ਸਰਗਰਮ ਭੂਚਾਲ ਖੇਤਰ ‘ਚ ਸਥਿਤ ਹੈ।ਅਥਾਰਟੀ ਮੁਤਾਬਕ 26 ਜਨਵਰੀ 2001 ਨੂੰ ਕੱਛ ਜ਼ਿਲ੍ਹੇ ਦੇ ਭਚਾਊ ਨੇੜੇ 6.9 ਤੀਬਰਤਾ ਦਾ ਵਿਨਾਸ਼ਕਾਰੀ ਭੂਚਾਲ ਆਇਆ ਸੀ। ਇਸ ਭੂਚਾਲ ‘ਚ ਕਰੀਬ 13,800 ਲੋਕਾਂ ਦੀ ਮੌਤ ਹੋਈ ਸੀ ਅਤੇ 1.67 ਲੱਖ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਹ ਭੂਚਾਲ ਪਿਛਲੇ 200 ਸਾਲਾਂ ਦਾ ਤੀਜਾ ਸਭ ਤੋਂ ਵੱਡਾ ਅਤੇ ਦੂਜਾ ਸਭ ਤੋਂ ਵਿਨਾਸ਼ਕਾਰੀ ਭੂਚਾਲ ਮੰਨਿਆ ਜਾਂਦਾ ਹੈ।

