Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਟੈਂਕਰ 'ਚ ਵੱਜੀ ਸਲੀਪਰ ਬੱਸ, 18 ਲੋਕਾਂ ਦੀ ਮੌਤ

ਟੈਂਕਰ ‘ਚ ਵੱਜੀ ਸਲੀਪਰ ਬੱਸ, 18 ਲੋਕਾਂ ਦੀ ਮੌਤ

ਉਨਾਵ : ਉਨਾਵ ‘ਚ ਲਖਨਊ ਆਗਰਾ ਐਕਸਪ੍ਰੈੱਸ ਵੇਅ ‘ਤੇ ਡਬਲ ਡੇਕਰ ਸਲੀਪਰ ਬੱਸ ਤੇ ਟੈਂਕਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। 30 ਲੋਕ ਜ਼ਖਮੀ ਹੋ ਗਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਨੇ ਕਈ ਪਲਟੀਆਂ ਖਾਧੀਆਂ ਤੇ ਟੁੱਕੜੇ-ਟੁੱਕੜੇ ਹੋ ਗਈ।

ਡੀਐੱਮ ਤੇ ਐੱਸ.ਐੱਸ.ਪੀ. ਮੌਕੇ ‘ਤੇ ਪਹੁੰਚ ਗਏ ਹਨ। ਜਖਮੀਂਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਵਾਪਰਿਆ। ਹਾਦਸੇ ਤੋਂ ਬਾਅਦ ਘਟਨਾ ਸਥਾਨ ‘ਤੇ ਚੀਕ-ਚਿਹਾੜਾ ਮੱਚ ਗਿਆ।ਹਾਦਸੇ ਪਿੱਛੋਂ ਮੌਕੇ ‘ਤੇ ਪਹੁੰਚੇ ਨੇੜੇ-ਤੇੜੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ 18  ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਜਦਕਿ ਬਾਕੀ ਜ਼ਖਮੀਂਆਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚ 2  ਔਰਤਾਂ ਤੇ ਇਕ ਬੱਚਾ ਵੀ ਸ਼ਾਮਲ ਹੈ।

। ਜਾਣਕਾਰੀ ਮਿਲੀ ਹੈ ਕਿ ਬੱਸ ਬਿਹਾਰ ਦੇ ਸੀਵਾਨ ਤੋਂ ਦਿੱਲੀ ਜਾ ਰਹੀ ਸੀ। ਉਨਾਵ ‘ਚ ਬਾਂਗਰਮਊ ਨੇੜੇ ਜਦ ਬੱਸ ਪਹੁੰਚੀ ਤਾਂ ਪਿੱਛੋਂ ਆ ਰਹੇ ਤੇਜ ਰਫਤਾਰ ਦੁੱਧ ਨਾਲ ਭਰੇ ਟੈਂਕਰ ਨੇ ਓਵਰਟੇਕ ਕੀਤਾ। ਓਵਰਟੇਕ ਕਰਨ ਦੌਰਾਨ ਬੱਸ ਦਾ ਚਾਲਕ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ  ਬੱਸ ਸਿੱਧਾ ਟੈਂਕਰ ‘ਚ ਜਾ ਵੱਜੀ। ਜਿਸ ਪਿੱਛੋਂ ਬੱਸ ਨੇ ਕਈ ਪਲਟੀਆਂ ਖਾਧੀਆਂ ਤੇ ਬੱਸ ਦੇ ਪਰਖੱਚੇ ਉੱਡ ਗਏ।