Become a member

Get the best offers and updates relating to Liberty Case News.

― Advertisement ―

spot_img
spot_img
HomeBig Newsਰੂਹ ਕੰਬਾਊ ਹਾਦਸਾ: ਆਂਧਰਾ ਪ੍ਰਦੇਸ਼ 'ਚ ਕੰਟੇਨਰ ਲਾਰੀ ਨਾਲ ਟਕਰਾਉਣ ਮਗਰੋਂ ਬੱਸ...

ਰੂਹ ਕੰਬਾਊ ਹਾਦਸਾ: ਆਂਧਰਾ ਪ੍ਰਦੇਸ਼ ‘ਚ ਕੰਟੇਨਰ ਲਾਰੀ ਨਾਲ ਟਕਰਾਉਣ ਮਗਰੋਂ ਬੱਸ ਨੂੰ ਲੱਗੀ ਅੱਗ, 2 ਦੀ ਮੌਤ

ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਿਥੇ ਸੂਬੇ ਦੇ ਨੰਦਿਆਲ ਜ਼ਿਲ੍ਹੇ ਵਿੱਚ ਇੱਕ ਯਾਤਰੀਆਂ ਨਾਲ ਭਰੀ ਬੱਸ ਅਤੇ ਇੱਕ ਕੰਟੇਨਰ ਲਾਰੀ ਦੀ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਬੱਸ ਡਰਾਈਵਰ ਅਤੇ ਟਰੱਕ ਡਰਾਈਵਰ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਦੇ ਅੰਦਰ ਫਸੇ ਯਾਤਰੀਆਂ ਦੀ ਜਾਨ ਖ਼ਤਰੇ ਵਿੱਚ ਸੀ ਪਰ ਸਥਾਨਕ ਨਿਵਾਸੀਆਂ ਅਤੇ ਬੱਸ ਕਲੀਨਰ ਨੇ ਬਹਾਦਰੀ ਨਾਲ ਬੱਸ ਦੀਆਂ ਖਿੜਕੀਆਂ ਤੋੜ ਕੇ ਯਾਤਰੀਆਂ ਨੂੰ ਬਾਹਰ ਕੱਢਿਆ।ਇਹ ਰਾਹਤ ਦੀ ਗੱਲ ਹੈ ਕਿ ਬੱਸ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਏਆਰ ਬੀਸੀਵੀਆਰ ਟਰੈਵਲਜ਼ ਦੀ ਮਾਲਕੀ ਵਾਲੀ ਇੱਕ ਨਿੱਜੀ ਬੱਸ ਨਾਲ ਵਾਪਰਿਆ ਹੈ। ਬੱਸ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਡਰਾਈਵਰ ਦਾ ਬੱਸ ਤੋਂ ਕੰਟਰੋਲ ਵਿਗੜ ਗਿਆ। ਬੇਕਾਬੂ ਬੱਸ ਡਿਵਾਈਡਰ ਨੂੰ ਪਾਰ ਕਰਕੇ ਦੂਜੀ ਲੇਨ ਵਿੱਚ ਚਲੀ ਗਈ ਅਤੇ ਮੋਟਰਸਾਈਕਲਾਂ ਨਾਲ ਭਰੀ ਇੱਕ ਸਾਹਮਣੇ ਤੋਂ ਆ ਰਹੀ ਕੰਟੇਨਰ ਲਾਰੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਲਾਰੀ ਦੋਵਾਂ ਨੂੰ ਅੱਗ ਲੱਗ ਗਈ। ਬੱਸ ਦੀਆਂ ਖਿੜਕੀਆਂ ਤੋੜ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।