Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਭਰ 'ਚ ਇੱਟਾਂ ਦੇ ਭੱਠੇ ਬੰਦ! ਮੰਡਰਾ ਰਿਹਾ ਵੱਡਾ ਖ਼ਤਰਾ, ਭੱਠਾ...

ਪੰਜਾਬ ਭਰ ‘ਚ ਇੱਟਾਂ ਦੇ ਭੱਠੇ ਬੰਦ! ਮੰਡਰਾ ਰਿਹਾ ਵੱਡਾ ਖ਼ਤਰਾ, ਭੱਠਾ ਮਾਲਕਾਂ ਨੇ ਦਿੱਤੀ ਚਿਤਾਵਨੀ

 

 

ਲੁਧਿਆਣਾ : ਪੰਜਾਬ ‘ਚ ‘ਆਪ’ ਸਰਕਾਰ ਵਲੋਂ ਮਾਈਨਿੰਗ ਪਾਲਿਸੀ ਨਾ ਬਣਾਏ ਜਾਣ ਕਾਰਨ ਸੂਬੇ ਭਰ ਦੇ ਅੱਧੇ ਇੱਟਾਂ ਦੇ ਭੱਠੇ ਬੰਦ ਪਏ ਹਨ। ਜੇਕਰ ਅਜਿਹਾ ਹੀ ਰਿਹਾ ਤਾਂ ਇਸ ਨਾਲ ਭੱਠਿਆਂ ‘ਤੇ ਕੰਮ ਕਰ ਰਹੇ 5 ਲੱਖ ਦੇ ਕਰੀਬ ਮਜ਼ਦੂਰਾਂ ਅਤੇ ਉਨ੍ਹਾਂ ਦੇ 25-30 ਲੱਖ ਪਰਿਵਾਰਕ ਮੈਂਬਰ ਬੇਰੁਜ਼ਗਾਰ ਹੋ ਜਾਣਗੇ। ਦਰਅਸਲ ਪੰਜਾਬ ‘ਚ ਰੋਜ਼ਾਨਾ ਵੱਡੀ ਗਿਣਤੀ ‘ਚ ਕਾਂਡਲਾ ਪੋਰਟ ਤੋਂ ਮਿਕਸਿੰਗ ਦਾ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ। ਕੋਲੇ ‘ਚ ਮਿਕਸਿੰਗ ਅਤੇ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦਾ ਭੱਠਾ ਉਦਯੋਗ ਤਬਾਹੀ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ। ਨਤੀਜੇ ਵਜੋਂ ਪੰਜਾਬ ਦੇ ਸਿਰ ‘ਤੇ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਉਕਤ ਦੋਸ਼ ਪੰਜਾਬ ਵੈਲਫੇਅਰ ਭੱਠਾ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਗਏ ਹਨ।

 

ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਦੀ ਅਗਵਾਈ ‘ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਭੱਠਾ ਮਾਲਕਾਂ ਨੇ ਕਿਹਾ ਕਿ ਸੂਬੇ ‘ਚ ਕੋਈ ਮਾਈਨਿੰਗ ਪਾਲਿਸੀ ਨਾ ਹੋਣ ਕਾਰਨ ਪੰਜਾਬ ਦਾ ਭੱਠਾ ਉਦਯੋਗ ਪਹਿਲਾਂ ਤੋਂ ਹੀ ਵੈਂਟੀਲੇਟਰ ‘ਤੇ ਹੈ, 2800 ‘ਚੋਂ 1400 ਮਤਲਬ ਕਿ ਅੱਧੇ ਭੱਠੇ ਬੰਦ ਪਏ ਹਨ। ਜੇਕਰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸਮਾਂ ਰਹਿੰਦਿਆਂ ਭੱਠਾ ਉਦਯੋਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਨਾ ਸਿਰਫ ਭੱਠਿਆਂ ‘ਤੇ ਕੰਮ ਕਰ ਰਹੇ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ, ਸਗੋਂ ਪੰਜਾਬ ਦਾ ਭੱਠਾ ਉਦਯੋਗ ਇਤਿਹਾਸ ਦੇ ਪੰਨਿਆਂ ‘ਚ ਦਫ਼ਨ ਹੋ ਕੇ ਰਹਿ ਜਾਵੇਗਾ, ਜਿਸ ਦੀ ਸਿੱਧੀ ਜ਼ਿੰਮੇਵਾਰ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ।