Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ: ਭਾਰੀ ਜੁਰਮਾਨੇ ਸਿਰਫ਼ ਕਾਗਜ਼ਾਂ 'ਚ? ਬਸੰਤ ਪੰਚਮੀ 'ਤੇ ਸ਼ਰੇਆਮ ਉੱਡੀ ਚਾਈਨਾ...

ਪੰਜਾਬ: ਭਾਰੀ ਜੁਰਮਾਨੇ ਸਿਰਫ਼ ਕਾਗਜ਼ਾਂ ‘ਚ? ਬਸੰਤ ਪੰਚਮੀ ‘ਤੇ ਸ਼ਰੇਆਮ ਉੱਡੀ ਚਾਈਨਾ ਡੋਰ, ਮੂਕ ਦਰਸ਼ਕ ਬਣੀ ਪੁਲਸ

 

 

ਅੰਮ੍ਰਿਤਸਰ- ਇਕ ਪਾਸੇ ਜਿੱਥੇ ਲੋਹੜੀ ਅਤੇ ਮਾਘੀ ਦੇ ਤਿਉਹਾਰ ’ਤੇ ਚਾਰੇ ਪਾਸੇ ਖ਼ੂਨੀ ਡੋਰ ਉੱਡੀ ਤਾਂ ਉੱਥੇ ਹੀ ਬਸੰਤ ਪੰਚਮੀ ’ਤੇ ਵੀ ਚਾਰੇ ਪਾਸੇ ਇਹੀ ਖ਼ੂਨੀ ਡੋਰ ਉੱਡਦੀ ਨਜ਼ਰ ਆਈ। ਜਦਕਿ ਪ੍ਰਸ਼ਾਸਨ ਦੀਆਂ ਬਣਾਈਆਂ ਟੀਮਾਂ ਲੋਹੜੀ ਤੋਂ ਬਾਅਦ ਪਤੰਗ ਵਿਕਰੇਤਾਵਾਂ ਦੇ ਪ੍ਰਤੀਸ਼ਠਾਨਾਂ ’ਤੇ ਇਹ ਕਹਿੰਦੀਆਂ ਨਜ਼ਰ ਆਈਆਂ ਕਿ ਆਪਣੀਆਂ ਦੁਕਾਨਾਂ ’ਤੇ ਚਾਈਨਾ ਡੋਰ ਦੀ ਰੋਕ ਦੇ ਪੋਸਟਰ ਲਗਾਓ। ਇੰਨਾ ਵੀ ਨਹੀਂ ਪਤਾ ਕਿ ਚਾਈਨਾ ਡੋਰ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਨਹੀਂ, ਸਗੋਂ ਕੁਝ ਅਜਿਹੇ ਲੋਕ ਚੋਰੀ-ਛਿਪੇ ਵੇਚਦੇ ਹਨ, ਜਿਨ੍ਹਾਂ ਦਾ ਪਤੰਗ ਅਤੇ ਡੋਰ ਦੇ ਕੰਮਕਾਜ ਤੋਂ ਦੂਰ ਦਾ ਵੀ ਨਾਤਾ ਨਹੀਂ ਹੈ।

ਇਨ੍ਹਾਂ ਲੋਕਾਂ ਵਿੱਚ ਮੁਨਿਆਰੀ ਦਾ ਕੰਮ ਕਰਨ ਵਾਲੇ ਕੁਝ ਲੋਕ, ਆਮ ਪਾਪੜ ਵੇਚਣ ਵਾਲੇ ਕੁਝ ਲੋਕ, ਹਲਵਾਈ ਅਤੇ ਕਰਿਆਨਾ ਆਦਿ ਦਾ ਕੰਮ ਕਰਨ ਵਾਲੇ ਕੁਝ ਲੋਕ ਸ਼ਾਮਲ ਹਨ, ਜੋ ਆਪਣੇ ਜ਼ਰਾ ਜਿਹੇ ਮੁਨਾਫ਼ੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਅਤੇ ਮਨੁੱਖ ਤੋਂ ਲੈ ਕੇ ਪਸ਼ੂ-ਪੰਛੀ ਇਸ ਖ਼ੂਨੀ ਡੋਰ ਦੀ ਚਪੇਟ ’ਚ ਆ ਕੇ ਤੜਫ਼-ਤੜਫ਼ ਕੇ ਮਰਦੇ ਹਨ ਜਾਂ ਫਿਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੁੰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਈਨਾ ਡੋਰ ਦੇ ਮਾਮਲੇ ’ਚ 15 ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਅੰਮ੍ਰਿਤਸਰ ਜ਼ਿਲਾ ਵਿੱਚ ਪੀ. ਸੀ. ਬੀ. ਅਤੇ ਹੋਰ ਵਿਭਾਗਾਂ ਵੱਲੋਂ ਇਕ ਵੀ ਕੇਸ ਨਹੀਂ ਬਣਾਇਆ ਗਿਆ ਹੈ। ਪੁਲਸ ਵੱਲੋਂ ਕੁਝ ਕੇਸ ਜ਼ਰੂਰ ਬਣਾਏ ਗਏ ਹਨ ਪਰ ਉਨ੍ਹਾਂ ਵਿੱਚ ਮੌਕੇ ’ਤੇ ਹੀ ਜ਼ਮਾਨਤ ਮਿਲ ਜਾਂਦੀ ਹੈ।

ਡਰੋਨ ਦਾ ਵੀ ਨਹੀਂ ਕੀਤਾ ਗਿਆ ਪ੍ਰਯੋਗ

ਸਾਲ 2025 ਦੌਰਾਨ ਲੋਹੜੀ ਦੇ ਤਿਉਹਾਰ ਅਤੇ ਹੋਰ ਤਿਉਹਾਰਾਂ ਦੌਰਾਨ ਪੁਲਸ ਵੱਲੋਂ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਡਰੋਨ ਦੀ ਮਦਦ ਲਈ ਗਈ ਸੀ ਅਤੇ ਡਰੋਨ ਰਾਹੀਂ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲਿਆਂ ’ਤੇ ਨਜ਼ਰ ਰੱਖੀ ਗਈ ਸੀ। ਇਸ ਸਾਲ ਰਿਕਵਰੀ ਵੀ ਕਾਫ਼ੀ ਜ਼ਿਆਦਾ ਹੋਈ ਸੀ ਪਰ ਇਸ ਵਾਰ ਡਰੋਨ ਵੀ ਨਹੀਂ ਉਡਾਇਆ ਗਿਆ, ਜਿਸ ਨਾਲ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਨਿਸ਼ਚਿੰਤ ਨਜ਼ਰ ਆਏ।