Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ...

ਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ ਦੌੜੇ ਲੋਕ

ਲੁਧਿਆਣਾ) : ਸਥਾਨਕ ਜਵਾਹਰ ਨਗਰ ਕੈਂਪ ਦੀ ਗਲੀ ਨੰਬਰ-4 ‘ਚ ਬੀਤੀ ਰਾਤ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਸਿਲੰਡਰ ਦੀ ਪਾਈਪ ਤੋਂ ਗੈਸ ਲੀਕ ਹੋਣ ਕਾਰਨ ਅੱਗ ਦੇ ਭਾਂਬੜ ਮਚ ਗਏ। ਹਾਲਾਂਕਿ ਇਸ ਹਾਦਸੇ ਦੌਰਾਨ ਪਰਿਵਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਇਹ ਮੰਜ਼ਰ ਇੰਨਾ ਭਿਆਨਕ ਸੀ ਕਿ ਘਰ ‘ਚੋਂ ਉੱਠਦੀਆਂ ਅੱਗ ਦੀਆਂ ਉੱਚੀਆਂ ਲਪਟਾਂ ਨੂੰ ਦੇਖ ਕੇ ਪੂਰੇ ਮੁਹੱਲੇ ‘ਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਗਲੀਆਂ ‘ਚ ਨਿਕਲ ਆਏ। ਸਮਾਂ ਰਹਿੰਦੇ ਘਰ ਅੰਦਰੋਂ ਮਾਸੂਮ ਬੱਚਿਆਂ ਅਤੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਪਰਿਵਾਰ ਰਾਤ ਦੇ ਖਾਣੇ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਸਿਲੰਡਰ ਦੀ ਪਾਈਪ ਤੋਂ ਗੈਸ ਲੀਕ ਹੋਣ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਲੱਗ ਗਈ। ਅੱਗ ਨੇ ਪੂਰੀ ਰਸੋਈ ਨੂੰ ਆਪਣੀ ਲਪੇਟ ‘ਚ ਲੈ ਲਿਆ। ਪਰਿਵਾਰ ਨੇ ਬਹਾਦਰੀ ਦਿਖਾਉਂਦੇ ਹੋਏ ਅੱਗ ‘ਤੇ ਕਾਬੂ ਪਾਉਣ ਲਈ ਗਿੱਲੇ ਗੱਦੇ ਵੀ ਪਾਏ ਪਰ ਅੱਗ ਦੀਆਂ ਲਪਟਾਂ ਬੇਕਾਬੂ ਸਨ ਅਤੇ ਸਭ ਕੁੱਝ ਨਾਕਾਮ ਸਾਬਿਤ ਹੋਇਆ। ਘਰ ਅੰਦਰ ਧੂੰਏਂ ਅਤੇ ਅੱਗ ਵਿਚਕਾਰ ਫਸੇ ਬੱਚਿਆਂ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ।