ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਉਸ ਸਮੇਂ ਮੰਦਭਾਗੀ ਖ਼ਬਰ ਆਈ ਜਦੋਂ ਕਲਗੀਧਰ ਆਈਟੀਆਈ ਕਾਲਜ ਨੇੜੇ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ’ਚ ਮਿਲਣ ਦੀ ਸੂਚਨਾ ਮਿਲੀ। ਮ੍ਰਿਤਕ ਦੀ ਪਹਿਚਮਾਣ 29 ਸਾਲਾਂ ਮਨਦੀਪ ਸਿੰਘ ਢਿੱਲੋਂ ਵਾਸੀ ਮੇਘੋਵਾਲ ਵਜੋਂ ਹੋਈ ਹੈ। ਜਿਸ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਮੁਤਾਬਕ ਮਨਦੀਪ ਦਾ ਕੁੱਝ ਸਮਾਂ ਹੀ ਵਿਆਹ ਹੀ ਵਿਆਹ ਹੋਇਆ ਸੀ ਤੇ ਇੱਕ ਮਹੀਨੇ ਬਾਅਦ ਉਸਨੇ ਕੈਨੇਡਾ ਜਾਣਾ ਸੀ। ਘਨਟਾ ਦੀ ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਰਾਤ ਕਰੀਬ ਅੱਠ ਵਜੇ ਮਾਹਿਲਪੁਰ ਤੋਂ ਪਨੀਰ ਲੈਣ ਗਿਆ ਪਰ ਵਾਪਸ ਘਰ ਨਹੀਂ ਆਇਆ। ਇਸ ਤੋਂ ਬਾਅਦ ਸਵੇਰੇ ਉਸ ਦੀ ਲਾਸ਼ ਕਲਗੀਧਰ ਆਈਟੀਆਈ ਕਾਲਜ਼ ਦੇ ਨੇੜੇ ਪਈ ਹੋਣ ਦੀ ਸੂਚਨਾ ਮਿਲੀ। ਇਸ ਦੇ ਨਾਲ ਹੀ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਬੇਟੇ ਸਨੀ ਦੀ ਵੀ ਮੌਤ ਹੋ ਚੁੱਕੀ ਹੈ, ਜਿਸਨੂੰ ਮਾਹਿਲਪੁਰ ਦੇ ਮੇਨ ਚੌਂਕ ’ਚ ਇਸੇ ਸਾਲ 28 ਮਾਰਚ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਫਿਲਹਾਲ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਗੁਹਾਰ ਲਗਾਈ ਹੈ।