Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ: ਭਾਰਤ ਦਾ ਰੱਖਿਆ ਬਜਟ 7.8 ਲੱਖ ਕਰੋੜ ਪਾਰ! ਦੁਨੀਆ ਭਰ...

ਵੱਡੀ ਖ਼ਬਰ: ਭਾਰਤ ਦਾ ਰੱਖਿਆ ਬਜਟ 7.8 ਲੱਖ ਕਰੋੜ ਪਾਰ! ਦੁਨੀਆ ਭਰ ‘ਚ ਹਲਚਲ, ਦੁਸ਼ਮਣਾਂ ਦੇ ਉੱਡੇ ਹੋਸ਼

 

ਨਵੀਂ ਦਿੱਲੀ: ਦੁਨੀਆ ਭਰ ‘ਚ ਇਸ ਵੇਲੇ ਤੀਜੀ ਵਿਸ਼ਵ ਜੰਗ ਦੀ ਤਿਆਰੀ ਲਗਭਗ ਮੁਕੰਮਲ ਹੁੰਦੀ ਜਾ ਰਹੀ ਹੈ, ਫਿਰ ਚਾਹੇ ਉਹ ਰੂਸ-ਯੂਰ੍ਰੇਨ ਵਿਚਾਲੇ ਚੱਲ ਰਹੀ ਜੰਗ ਹੋਵੇ ਜਾ ਅਮਰੀਕਾ ਦੀ ਗ੍ਰੀਨਲੈਂਡ, ਇਰਾਨ, ਯੂਰੋਪ, ਵੈਨੇਂਜੁਏਲਾ ਵਰਗੇ ਦੇਸ਼ਾਂ ਨਾਲ ਟਕਰਾਅ ਦੀ ਸਥਿਤੀ ਹੋਵੇ। ਜੰਗ ਕਿਸੇ ਵੇਲੇ ਵੀ ਸੰਭਵ ਹੈ ਅਜਿਹੀ ਸਥਿਤੀ ਵਿਚਾਲੇ ਭਾਰਤ ਨੇ ਵੀ ਆਪਣੇ ਰੱਖਿਆ ਬਜਟ ਲਈ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਇਸ ਦਾ ਇਕ ਕਾਰਨ ਭਾਰਤ ਦੇ ਗੁਆਂਢੀ ਦੇਸ਼ਾਂ ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚ ਚੱਲ ਰਹੀ ਅਸ਼ਾਂਤੀ ਵੀ ਇਕ ਕਾਰਨ ਗਿਣਿਆ ਜਾ ਸਕਦਾ ਹੈ।

ਅੱਜ 1 ਫਰਵਰੀ 2026 ਨੂੰ ਰੱਖਿਆ ਬਜਟ ਲਈ ਭਾਰਤੀ ਲੋਕਤੰਤਰ ਦੇ ਇਤਿਹਾਸ ‘ਚ ਇਕ ਇਤਿਹਾਸਿਕ ਦਿਨ ਰਿਹਾ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕੀਤਾ। ਇਸ ਵਾਰ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦੇ ਹੋਏ ਰੱਖਿਆ ਮੰਤਰਾਲੇ ਨੂੰ 7.8 ਲੱਖ ਕਰੋੜ ਦਾ ਭਾਰੀ-ਭਰਕਮ ਬਜਟ ਅਲਾਟ ਕੀਤਾ ਹੈ। ਇਹ ਪਿਛਲੇ ਵਿੱਤੀ ਸਾਲ (2025-26) ਦੇ 6.81 ਲੱਖ ਕਰੋੜ ਦੀ ਤੁਲਨਾ ਵਿੱਚ ਲਗਭਗ 14.5% ਵੱਧ ਹੈ।

 

ਆਧੁਨਿਕੀਕਰਨ ਲਈ 2.19 ਲੱਖ ਕਰੋੜ ਦਾ ਪ੍ਰਬੰਧ

ਸੈਨਾ ਦੇ ਆਧੁਨਿਕੀਕਰਨ ਲਈ ਇਸ ਸਾਲ ਦੇ ਬਜਟ ਵਿੱਚ 2.19 ਲੱਖ ਕਰੋੜ ਵੱਖਰੇ ਤੌਰ ‘ਤੇ ਰੱਖੇ ਗਏ ਹਨ। ਇਹ ਰਾਸ਼ੀ ਨਵੀਆਂ ਮਿਜ਼ਾਈਲਾਂ, ਲੜਾਕੂ ਜਹਾਜ਼ਾਂ, ਪਣਡੁੱਬੀਆਂ ਅਤੇ ਡਰੋਨਾਂ ਦੀ ਖਰੀਦ ‘ਤੇ ਖਰਚ ਕੀਤੀ ਜਾਵੇਗੀ। ਸਰਕਾਰ ਦਾ ਮੁੱਖ ਉਦੇਸ਼ ਤਿੰਨਾਂ ਸੈਨਾਵਾਂ ਨੂੰ ਦੁਨੀਆ ਦੇ ਸਭ ਤੋਂ ਆਧੁਨਿਕ ਅਤੇ ‘ਮੇਡ ਇਨ ਇੰਡੀਆ’ ਹਥਿਆਰਾਂ ਨਾਲ ਲੈਸ ਕਰਨਾ ਹੈ।

 

ਰਾਫੇਲ ਅਤੇ Su-57 ਵਰਗੇ ਵੱਡੇ ਪ੍ਰੋਜੈਕਟਾਂ ‘ਤੇ ਨਜ਼ਰ

ਇਸ ਬਜਟ ਨਾਲ 114 ਰਾਫੇਲ ਲੜਾਕੂ ਜਹਾਜ਼ਾਂ ਦੇ ਵੱਡੇ ਸੌਦੇ ਅਤੇ ਪੰਜਵੀਂ ਪੀੜ੍ਹੀ ਦੇ Su-57 ਸਟੈਲਥ ਫਾਈਟਰ ਵਰਗੇ ਪ੍ਰੋਜੈਕਟਾਂ ਨੂੰ ਨਵੀਂ ਰਫਤਾਰ ਮਿਲਣ ਦੀ ਉਮੀਦ ਹੈ। ਸਮੁੰਦਰ ਵਿੱਚ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਨਵੀਆਂ ਪਣਡੁੱਬੀਆਂ ਅਤੇ ਨਿਗਰਾਨੀ ਲਈ ਹਾਈ-ਟੈਕ ਡਰੋਨਾਂ ਦੀ ਖਰੀਦ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ।