Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਗਜੀਤ ਡੱਲੇਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਲਿਆ ਹਿਰਾਸਤ 'ਚ

ਜਗਜੀਤ ਡੱਲੇਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਲਿਆ ਹਿਰਾਸਤ ‘ਚ

 

 

ਸ੍ਰੀ ਮੁਕਤਸਰ ਸਾਹਿਬ  : ਮੁਕਤਸਰ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿਚ ਲੈ ਲਿਆ। ਉਹ ਜਲੰਧਰ ਵਿਚ ਰੋਸ ਪ੍ਰਦਰਸ਼ਨ ਲਈ ਜਾ ਰਹੇ ਸਨ। ਡੱਲੇਵਾਲ ਨੂੰ ਸਦਰ ਥਾਣੇ ਲਿਆਂਦਾ ਗਿਆ। ਹਾਲਾਂਕਿ, ਪੁਲਸ ਅਧਿਕਾਰੀ ਅਜੇ ਤੱਕ ਡੱਲੇਵਾਲ ਦੀ ਹਿਰਾਸਤ ਦੇ ਕਾਰਨਾਂ ਬਾਰੇ ਚਰਚਾ ਨਹੀਂ ਕਰ ਰਹੇ ਹਨ। ਰਿਪੋਰਟਾਂ ਅਨੁਸਾਰ, ਕਿਸਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਸੋਮਵਾਰ ਨੂੰ ਜਲੰਧਰ ਦੇ ਜਮਸ਼ੇਰ ਖਾਸ ਵਿਚ ਪ੍ਰਸਤਾਵਿਤ ਬਾਇਓਗੈਸ/ਬਾਇਓਫਿਊਲ ਪਲਾਂਟ ਦੇ ਵਿਰੋਧ ਵਿਚ ਹਾਈਵੇਅ ਜਾਮ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਡੱਲੇਵਾਲ ਜਲੰਧਰ ਵਿਚ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਨਿਕਲੇ ਪਰ ਮੁਕਤਸਰ ਪੁਲਸ ਨੇ ਉਸਨੂੰ ਰਸਤੇ ਵਿਚ ਹੀ ਹਿਰਾਸਤ ਵਿਚ ਲੈ ਲਿਆ ਅਤੇ ਉਸਨੂੰ ਸਦਰ ਥਾਣੇ ਵਿੱਚ ਰੋਕ ਲਿਆ।

 

ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜੇ ਆਗੂਆਂ ਨੇ ਪਲਾਂਟ ਦੇ ਨਿਰਮਾਣ ਬਾਰੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਲਾਂਟ ਲਈ ਦੋ ਪ੍ਰਵੇਸ਼ ਦੁਆਰ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇਕ ਮੰਡੀ ਵੱਲ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਜੇਕਰ ਗੇਟ ਆਪਣੀ ਥਾਂ ’ਤੇ ਰਿਹਾ ਤਾਂ ਮੰਡੀ ਦੇ ਕੰਮਕਾਜ ’ਤੇ ਭਾਰੀ ਅਸਰ ਪਵੇਗਾ। ਇਸ ਕਾਰਨ ਸੋਮਵਾਰ ਨੂੰ ਜਲੰਧਰ ਵਿਚ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਰ ਪੁਲਸ ਨੇ ਪਹਿਲਾਂ ਹੀ ਕਿਸਾਨਾਂ ਨੂੰ ਹਿਰਾਸਤ ‘ਚ ਲੈਣਾ ਸ਼ੁਰੂ ਕਰ ਦਿੱਤਾ।