Become a member

Get the best offers and updates relating to Liberty Case News.

― Advertisement ―

spot_img
spot_img
HomeBreaking News'ਇਲਾਜ ਦੀ ਲੋੜ ਤੁਹਾਨੂੰ ਹੈ', ਰਾਜਾ ਵੜਿੰਗ ਨੂੰ ਨਵਜੋਤ ਕੌਰ ਸਿੱਧੂ ਦਾ...

‘ਇਲਾਜ ਦੀ ਲੋੜ ਤੁਹਾਨੂੰ ਹੈ’, ਰਾਜਾ ਵੜਿੰਗ ਨੂੰ ਨਵਜੋਤ ਕੌਰ ਸਿੱਧੂ ਦਾ ਕਰਾਰਾ ਜਵਾਬ, ਭਖੀ ਸਿਆਸਤ

 

 

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਦੀ ਸ਼ਬਦੀ ਜੰਗ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਇਕ ਵਾਰ ਫਿਰ ਨਵਜੋਤ ਕੌਰ ਸਿੱਧੂ ਵਲੋਂ ਰਾਜਾ ਵੜਿੰਗ ਖ਼ਿਲਾਫ਼ ਟਵੀਟ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਰਾਜਾ ਵੜਿੰਗ ਵਲੋਂ ਨਵਜੋਤ ਕੌਰ ਨੂੰ ਮਾਨਸਿਕ ਤੌਰ ‘ਤੇ ਬੀਮਾਰ ਕਹਿਣ ਅਤੇ ਇਲਾਜ ਦੀ ਲੋੜ ਦੱਸਣ ਵਾਲੇ ਬਿਆਨ ਦਾ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਲਾਜ ਦੀ ਲੋੜ ਤੁਹਾਨੂੰ ਹੈ। ਮੈਂ ਡਾਕਟਰ ਹਾਂ ਅਤੇ ਮੈਨੂੰ ਹਰ ਗੱਲ ਪਤਾ ਹੈ ਕਿ ਤੁਸੀਂ ਮਾਨਸਿਕ ਤੌਰ ‘ਤੇ ਬੀਮਾਰ ਹੋ। ਆਪਣੇ ਭ੍ਰਿਸ਼ਟਾਚਾਰ ਦੇ ਕੰਮਾਂ ਕਾਰਨ ਤੁਸੀਂ ਇਹ ਇਕ ਜਾਂ ਦੋ ਵਾਰ ਨਹੀਂ, ਸਗੋਂ 100 ਵਾਰ ਸਾਬਿਤ ਕਰ ਚੁੱਕੇ ਹੋ। ਉਨ੍ਹਾਂ ਲਿਖਿਆ ਕਿ ਤੁਸੀਂ ਮੁੱਖ ਮੰਤਰੀ ਦੇ ਇਸ਼ਾਰਿਆਂ ‘ਤੇ ਨੱਚਦੇ ਹੋ। ਨਵਜੋਤ ਕੌਰ ਨੇ ਕਿਹਾ ਕਿ ਸਾਰਾ ਪੰਜਾਬ ਤੁਹਾਡੇ ਕਾਮੇਡੀ ਸ਼ੋਅ ਦਾ ਮਜ਼ਾ ਲੈ ਰਿਹਾ ਹੈ। ਤੁਸੀਂ ਆਪਣੀ ਈਮਾਨਦਾਰੀ ਅਤੇ ਭਰੋਸੇਯੋਗਤਾ ਨੂੰ ਖ਼ਤਮ ਕੀਤਾ ਹੈ। ਤੁਸੀਂ ਆਪਣੇ ਕੰਮਾਂ ਨਾਲ ਪੰਜਾਬ ‘ਚ ਕਾਂਗਰਸ ਨੂੰ ਦੋਫਾੜ ਕੀਤਾ ਹੈ ਅਤੇ ਇਕ ਸੀਟ ‘ਤੇ 3-4 ਵਿਧਾਇਕ ਬਣਾਉਣ ਦਾ ਵਾਅਦਾ ਕਰਕੇ ਇੰਨੇ ਧੜੇ ਬਣਾ ਦਿੱਤੇ ਹਨ ਤਾਂ ਜੋ ਉਹ ਆਪਸ ‘ਚ ਲੜਦੇ ਰਹਿਣ।