Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਈਰਾਨ 'ਚ ਵਧਦੇ ਤਣਾਅ ਦਾ ਅਸਰ: IndiGo ਨੇ 28 ਫਰਵਰੀ ਤੱਕ ਰੱਦ...

ਈਰਾਨ ‘ਚ ਵਧਦੇ ਤਣਾਅ ਦਾ ਅਸਰ: IndiGo ਨੇ 28 ਫਰਵਰੀ ਤੱਕ ਰੱਦ ਕੀਤੀਆਂ ਕਈ ਅੰਤਰਰਾਸ਼ਟਰੀ ਉਡਾਣਾਂ

 

 

ਨਵੀਂ ਦਿੱਲੀ: ਇਰਾਨ ਵਿੱਚ ਲਗਾਤਾਰ ਬਦਲ ਰਹੇ ਹਾਲਾਤਾਂ ਅਤੇ ਵਧਦੀ ਖਿੱਚੋਤਾਣ ਦੇ ਮੱਦੇਨਜ਼ਰ ਭਾਰਤੀ ਹਵਾਬਾਜ਼ੀ ਕੰਪਨੀ ਇੰਡੀਗੋ (IndiGo) ਨੇ ਵੱਡਾ ਫੈਸਲਾ ਲੈਂਦਿਆਂ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਹੈ। ਕੰਪਨੀ ਨੇ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਤਬਿਲਿਸੀ, ਅਲਮਾਟੀ, ਬਾਕੂ ਅਤੇ ਤਾਸ਼ਕੰਦ ਲਈ ਆਉਣ-ਜਾਣ ਵਾਲੀਆਂ ਉਡਾਣਾਂ ਨੂੰ 28 ਫਰਵਰੀ 2026 ਤੱਕ ਰੱਦ ਕਰ ਦਿੱਤਾ ਗਿਆ ਹੈ।

ਯਾਤਰੀਆਂ ਦੀ ਸੁਰੱਖਿਆ ਲਈ ਲਿਆ ਫੈਸਲਾ

ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਰਾਨ ਦੇ ਆਲੇ-ਦੁਆਲੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਗਾਹਕਾਂ ਅਤੇ ਕਰੂ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਕੰਪਨੀ ਨੇ ਪ੍ਰਭਾਵਿਤ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਾਂ ਤਾਂ ਯਾਤਰਾ ਦੇ ਹੋਰ ਵਿਕਲਪ ਚੁਣ ਸਕਦੇ ਹਨ ਜਾਂ ਆਪਣੀ ਟਿਕਟ ਦਾ ਪੂਰਾ ਰਿਫੰਡ (Full Refund) ਲੈ ਸਕਦੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਜਨਵਰੀ ਨੂੰ ਵੀ ਦਿੱਲੀ-ਤਬਿਲਿਸੀ ਅਤੇ ਮੁੰਬਈ-ਅਲਮਾਟੀ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਸਨ।