Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਲੰਧਰ 'ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼, 10,000 ਲੀਟਰ ਲਾਹਣ...

ਜਲੰਧਰ ‘ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼, 10,000 ਲੀਟਰ ਲਾਹਣ ਬਰਾਮਦ

 

ਗੋਰਾਇਆ – ਗੋਰਾਇਆ ਪੁਲਸ ਨੇ ਪਿੰਡ ਰੁੜਕਾ ਕਲਾਂ ਵਿਚ ਇਕ ਹਵੇਲੀ ’ਤੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਮੁਲਜ਼ਮ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ।

 

ਐੱਸ. ਐੱਚ. ਓ. ਗੋਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਏ. ਐੱਸ. ਆਈ. ਸੁਰਿੰਦਰ ਮੋਹਨ ਨੇ ਪੁਲਸ ਪਾਰਟੀ ਸਮੇਤ ਮੁਖ਼ਬਰ ਦੀ ਇਤਲਾਹ ’ਤੇ ਪੱਤੀ ਰਾਵਲ ਕੀ (ਰੁੜਕਾ ਕਲਾਂ) ਵਿਖੇ ਬਹਾਦਰ ਸਿੰਘ ਅਤੇ ਸੁਖਦੇਵ ਸਿੰਘ ਦੀ ਹਵੇਲੀ ’ਤੇ ਰੇਡ ਕੀਤੀ। ਪੁਲਸ ਨੇ ਮੌਕੇ ਤੋਂ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਪ੍ਰਵਾਸੀ ਮਜ਼ਦੂਰ ਨੱਥੂ (ਵਾਸੀ ਬਿਹਾਰ) ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਹਾਦਰ ਸਿੰਘ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪੁਲਸ ਨੇ ਮੌਕੇ ਤੋਂ 10,000 ਲੀਟਰ ਲਾਹਣ, 1,00,000 ਐੱਮ. ਐੱਲ. ਨਾਜਾਇਜ਼ ਸ਼ਰਾਬ, ਚਾਲੂ ਭੱਠੀ ਦਾ ਸਮਾਨ, ਗੈਸ ਸਿਲੰਡਰ, ਡਿਸਟਿਲਰੀ ਟੱਬ, ਗੈਸ ਭੱਠੀ ਅਤੇ ਚਾਰ ਡਰਮ ਬਰਾਮਦ ਕੀਤੇ ਹਨ। ਐੱਸ.ਐੱਚ.ਓ. ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਵੇਲੀ ਦੇ ਵਿਹੜੇ ਵਿਚ ਖ਼ਾਸ ਬੰਕਰ ਬਣਾਏ ਹੋਏ ਸਨ, ਜਿੱਥੋਂ ਉਹ ਕੁੱਪੀ ਰਾਹੀਂ ਸ਼ਰਾਬ ਬਾਹਰ ਕੱਢਦੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਦੇਵ ਸਿੰਘ ਵਿਰੁੱਧ ਪਹਿਲਾਂ ਵੀ 6 ਅਤੇ ਬਹਾਦਰ ਸਿੰਘ ਵਿਰੁੱਧ 3 ਮੁਕੱਦਮੇ ਦਰਜ ਹਨ। ਪੁਲਸ ਵੱਲੋਂ ਫ਼ਰਾਰ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।