Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸੂਰਜਕੁੰਡ ਮੇਲਾ ਹਾਦਸਾ: ਝੂਲਾ ਸੰਚਾਲਕ ਤੇ ਕਰਮਚਾਰੀਆਂ ਵਿਰੁੱਧ FIR ਦਰਜ

ਸੂਰਜਕੁੰਡ ਮੇਲਾ ਹਾਦਸਾ: ਝੂਲਾ ਸੰਚਾਲਕ ਤੇ ਕਰਮਚਾਰੀਆਂ ਵਿਰੁੱਧ FIR ਦਰਜ

 

 

ਫਰੀਦਾਬਾਦ : ਫਰੀਦਾਬਾਦ ਪੁਲਸ ਨੇ ਸੂਰਜਕੁੰਡ ਮੇਲਾ ਕੰਪਲੈਕਸ ਵਿਚ ਵਿਸ਼ਾਲ ਸੁਨਾਮੀ ਝੂਲਾ ਡਿੱਗਣ ਦੇ ਸਬੰਧ ਵਿਚ ਸੁਨਾਮੀ ਝੂਲੇ ਦੇ ਸੰਚਾਲਕ ਅਤੇ ਇਸ ਦੇ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕਰ ਦਿੱਤੀ। ਇਸ ਘਟਨਾ ਦੌਰਾਨ ਇਕ ਡਿਊਟੀ ਇੰਸਪੈਕਟਰ ਦੀ ਮੌਤ ਹੋ ਗਈ ਅਤੇ 11 ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਦੋਸ਼ੀਆਂ ਖ਼ਿਲਾਫ ਭਾਰਤੀ ਦੰਡ ਸੰਹਿਤਾ ਦੀ ਧਾਰਾ 105 ਦੇ ਤਹਿਤ ਸੂਰਜਕੁੰਡ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ।

ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਵਾਪਰਿਆ। ਘਟਨਾ ਦੇ ਸਮੇਂ ਲਗਭਗ 19 ਲੋਕ “ਸੁਨਾਮੀ” ਝੂਲੇ ‘ਤੇ ਸਵਾਰ ਸਨ, ਜੋ ਅਚਾਨਕ ਹਵਾ ਵਿੱਚ ਝੁਕ ਗਿਆ ਅਤੇ ਫਿਰ ਟੁੱਟ ਕੇ ਜ਼ਮੀਨ ‘ਤੇ ਡਿੱਗ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਸਪੈਕਟਰ ਜਗਦੀਸ਼ ਪ੍ਰਸਾਦ, ਜੋ 1989 ਵਿੱਚ ਹਰਿਆਣਾ ਪੁਲਸ ਵਿੱਚ ਸ਼ਾਮਲ ਹੋਏ ਸਨ ਅਤੇ 36 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਮਾਰਚ ਵਿੱਚ ਸੇਵਾਮੁਕਤ ਹੋਣ ਵਾਲੇ ਸਨ, ਨੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਇੱਕ ਬਹਾਦਰੀ ਭਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਐਫਆਈਆਰ ਵਿੱਚ ਮੁੱਖ ਦੋਸ਼ੀ ਦੀ ਪਛਾਣ ਮੁਹੰਮਦ ਸ਼ਕੀਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦਾ ਰਹਿਣ ਵਾਲੇ ਵਜੋਂ ਹੋਈ, ਜੋ ‘ਹਿਮਾਚਲ ਫਨ ਕੇਅਰ’ ਦਾ ਮਾਲਕ ਹੈ।

ਜਿਸ ਝੂਲੇ ਨੂੰ ਲੈ ਕੇ ਸਵਾਲ ਕੀਤਾ ਜਾ ਰਿਹਾ ਸੀ, ਉਹ ਉਸੇ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਸੀ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਦੀ ਅਗਵਾਈ ਡਿਪਟੀ ਕਮਿਸ਼ਨਰ ਆਫ਼ ਪੁਲਸ (ਕ੍ਰਾਈਮ) ਮੁਕੇਸ਼ ਕੁਮਾਰ ਕਰ ਰਹੇ ਹਨ, ਜਿਸ ਵਿੱਚ ਸਹਾਇਕ ਕਮਿਸ਼ਨਰ ਆਫ਼ ਪੁਲਸ (ਕ੍ਰਾਈਮ) ਵਰੁਣ ਦਹੀਆ ਅਤੇ ਸੂਰਜਕੁੰਡ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਸੰਜੇ ਕੁਮਾਰ ਇਸਦੇ ਮੈਂਬਰ ਹਨ।