Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆ ਰਿਹਾ ਵੱਡਾ ਪ੍ਰਾਜੈਕਟ, ਕੇਂਦਰ ਨੇ ਦਿੱਤੀ...

ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆ ਰਿਹਾ ਵੱਡਾ ਪ੍ਰਾਜੈਕਟ, ਕੇਂਦਰ ਨੇ ਦਿੱਤੀ ਮਨਜ਼ੂਰੀ

 

 

ਚੰਡੀਗੜ੍ਹ  : ਪੰਜਾਬ ਵਾਸੀਆਂ ਨੂੰ ਕੇਂਦਰ ਸਰਕਾਰ ਵਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ ਰੇਲ ਮੰਤਰਾਲੇ ਨੇ ਰਾਜਪੁਰਾ ਬਾਈਪਾਸ ਲਾਈਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਤੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਕੇਂਦਰੀ ਰੇਲਵੇ ਰਾਜ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਹੈ ਅਤੇ ਇਸ ਨੂੰ ਰੇਲਵੇ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਨਜ਼ੂਰਸ਼ੁਦਾ ਕੰਮ ਅਧੀਨ ਨਿਊ ਸ਼ੰਭੂ ਸਮਰਪਿਤ ਮਾਲ ਗਲਿਆਰਾ ਸਟੇਸ਼ਨ ਨੂੰ ਮੌਜੂਦਾ ਰਾਜਪੁਰਾ–ਬਠਿੰਡਾ ਲਾਈਨ ਦੇ ਕੌਲੀ ਸਟੇਸ਼ਨ ਨਾਲ ਜੋੜਨ ਲਈ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਬਣਾਈ ਜਾਵੇਗੀ।

ਇਹ ਰਣਨੀਤਕ ਜੋੜ ਭਾਰਤੀ ਰੇਲ ਦੀ ‘ਅੰਬਰੈਲਾ ਵਰਕ 2025-26’ ਯੋਜਨਾ ਤਹਿਤ ਨਵੀਆਂ ਰੇਲ ਲਾਈਨਾਂ ਦੇ ਕੰਮ ਦਾ ਹਿੱਸਾ ਹੈ। ਇਸ ਪ੍ਰਾਜੈਕਟ ਦਾ ਮੁੱਖ ਮਕਸਦ ਵਰਤਮਾਨ ’ਚ ਪੂਰੀ ਸਮਰੱਥਾ ਨਾਲ ਚੱਲ ਰਹੇ ਰਾਜਪੁਰਾ ਯਾਰਡ ’ਤੇ ਦਬਾਅ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਅੰਬਾਲਾ–ਜਲੰਧਰ ਡਵੀਜ਼ਨ ਉੱਤਰੀ ਰੇਲਵੇ ਨੈੱਟਵਰਕ ਦੇ ਸਭ ਤੋਂ ਵੱਧ ਰੁੱਝੇ ਹੋਏ ਕਾਰੀਡੋਰਾਂ ’ਚੋਂ ਇੱਕ ਹੈ। ਜੇ ਸਮੇਂ ਸਿਰ ਦਖ਼ਤਲ ਨਾ ਦਿੱਤਾ ਗਿਆ ਤਾਂ 2030-31 ਤੱਕ ਇਸ ਖੇਤਰ ’ਚ ਲਾਈਨ ਸਮਰੱਥਾ ਦੀ ਵਰਤੋਂ 165 ਫ਼ੀਸਦੀ ਤੋਂ ਵੱਧ ਹੋਣ ਦੀ ਸੰਭਾਵਨਾ ਹੈ, ਜੋ ਵੱਧਦੇ ਟ੍ਰੈਫਿਕ ਕਾਰਨ ਹੋਰ ਦਬਾਅ ਪੈਦਾ ਕਰੇਗੀ।