Become a member

Get the best offers and updates relating to Liberty Case News.

― Advertisement ―

spot_img
spot_img
HomeUncategorizedਭਾਰੀ ਪਈ ਟਰੱਕ ਡਰਾਈਵਰ ਦੀ ਲਾਪਰਵਾਹੀ ! ਭਿਆਨਕ ਹਾਦਸੇ 'ਚ ਗਈ 30...

ਭਾਰੀ ਪਈ ਟਰੱਕ ਡਰਾਈਵਰ ਦੀ ਲਾਪਰਵਾਹੀ ! ਭਿਆਨਕ ਹਾਦਸੇ ‘ਚ ਗਈ 30 ਲੋਕਾਂ ਦੀ ਜਾਨ

 

ਇੰਟਰਨੈਸ਼ਨਲ – ਉੱਤਰੀ ਨਾਈਜੀਰੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਾਨੋ ਦੇ ਗਵਰਨਰ ਦੇ ਦਫ਼ਤਰ ਦੇ ਇਕ ਬਿਆਨ ਅਨੁਸਾਰ, ਲਾਪ੍ਰਵਾਹੀ ਨਾਲ ਵਾਹਨ ਚਲਾ ਰਹੇ ਟਰੱਕ ਡਰਾਈਵਰ ਨੇ ਕਾਨੋ ਦੇ ਗੇਜਾਵਾ ਸਥਾਨਕ ਸਰਕਾਰੀ ਖੇਤਰ ਦੇ ਕੁਆਨਾਰ ਬਾਰਡੇ ਕਸਬੇ ’ਚ ਇਕ ਹਾਈਵੇਅ ’ਤੇ ਟਰੱਕ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।

ਟਰੱਕ ਐਤਵਾਰ ਤੜਕੇ ਕਾਨੋ ਦੇ ਗੁਜੁੰਗੂ ਕਸਬੇ ਵੱਲ ਕੁਝ ਯਾਤਰੀਆਂ ਅਤੇ ਸਾਮਾਨ ਨੂੰ ਲੈ ਕੇ ਜਾ ਰਿਹਾ ਸੀ, ਉਦੋਂ ਉਹ ਹਾਦਸਾਗ੍ਰਸਤ ਹੋ ਗਿਆ। ਕਾਨੋ ਦੇ ਗਵਰਨਰ ਅੱਬਾ ਕਬੀਰ ਯੂਸਫ ਦੇ ਬੁਲਾਰੇ ਸੁਨੂਸੀ ਬਤੁਰੇ ਦਾਵਾਕਿਨ ਤੋਫਾ ਵੱਲੋਂ ਜਾਰੀ ਬਿਆਨ ਅਨੁਸਾਰ, ਕਈ ਲੋਕ ਗੰਭੀਰ ਰੂਪ ’ਚ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।