Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsCanada 'ਚ ਭਾਰਤੀ ਨੌਜਵਾਨ ਦਾ ਕਤਲ, ਸ਼ਾਪਿੰਗ ਸੈਂਟਰ ਦੀ ਪਾਰਕਿੰਗ 'ਚ ਅੰਨ੍ਹੇਵਾਹ...

Canada ‘ਚ ਭਾਰਤੀ ਨੌਜਵਾਨ ਦਾ ਕਤਲ, ਸ਼ਾਪਿੰਗ ਸੈਂਟਰ ਦੀ ਪਾਰਕਿੰਗ ‘ਚ ਅੰਨ੍ਹੇਵਾਹ ਮਾਰੀਆਂ ਗੋਲੀਆਂ

 

ਟੋਰਾਂਟੋ/ਓਟਾਵਾ: ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਸਤ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 37 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਮ੍ਰਿਤਕ ਦੀ ਪਛਾਣ ਚੰਦਨ ਕੁਮਾਰ ਰਾਜਾ ਨੰਦਕੁਮਾਰ ਵਜੋਂ ਹੋਈ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਸੀ। ਚੰਦਨ ਕੁਮਾਰ ਮੂਲ ਰੂਪ ਵਿੱਚ ਭਾਰਤ ਦੇ ਕਰਨਾਟਕ ਰਾਜ ਨਾਲ ਸਬੰਧਤ ਸੀ ਅਤੇ ਪੇਸ਼ੇ ਵਜੋਂ ਇੱਕ ਆਈਟੀ (IT) ਮਾਹਰ ਸੀ।

ਪੁਲਸ ਮੁਤਾਬਕ ਇਹ ਘਟਨਾ ਸ਼ਨੀਵਾਰ ਦੁਪਹਿਰ ਲਗਭਗ 3:31 ਵਜੇ ਰੇਕਸਡੇਲ ਬੁਲੇਵਾਰਡ ਅਤੇ ਹਾਈਵੇਅ 27 ‘ਤੇ ਸਥਿਤ ਵੁੱਡਬਾਈਨ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਚੰਦਨ ਕੁਮਾਰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।

ਪੁਲਸ ਇੰਸਪੈਕਟਰ ਐਰੋਲ ਵਾਟਸਨ ਨੇ ਦੱਸਿਆ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਲੱਗਦੀ, ਸਗੋਂ ਇਹ ਇੱਕ Targeted ਹਮਲਾ ਸੀ। ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ਵਿੱਚ ਇੱਕ ਚਿੱਟੇ ਰੰਗ ਦੀ ਐੱਸਯੂਵੀ (SUV) ਦੇ ਮੂਹਰਲੇ ਸ਼ੀਸ਼ੇ ਅਤੇ ਡਰਾਈਵਰ ਵਾਲੇ ਪਾਸੇ ਦੀ ਖਿੜਕੀ ‘ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ।