Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਰੁਜ਼ਗਾਰ ਦੇ ਮੋਰਚੇ 'ਤੇ ਦੇਸ਼ 'ਚ ਸਥਿਤੀ ਚਿੰਤਾਜਨਕ, PM ਮੋਦੀ ਨੇ ਤੱਥਾਂ...

ਰੁਜ਼ਗਾਰ ਦੇ ਮੋਰਚੇ ‘ਤੇ ਦੇਸ਼ ‘ਚ ਸਥਿਤੀ ਚਿੰਤਾਜਨਕ, PM ਮੋਦੀ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ : ਕਾਂਗਰਸ

ਨੈਸ਼ਨਲ ਡੈਸਕ : ਕਾਂਗਰਸ ਨੇ ਦੇਸ਼ ਵਿਚ 8 ਕਰੋੜ ਨੌਕਰੀਆਂ ਪੈਦਾ ਕਰਨ ਨਾਲ ਸਬੰਧਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਸੋਮਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਧਿਆਨ ਭਟਕਾਉਣ ਦਾ ਕੰਮ ਕੀਤਾ ਹੈ, ਜਦਕਿ ਅਸਲੀਅਤ ਇਹ ਹੈ ਕਿ ਰੁਜ਼ਗਾਰ ਦੇ ਮੋਰਚੇ ‘ਤੇ ਸਥਿਤੀ ਗੰਭੀਰ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ‘ਰੁਜ਼ਗਾਰ ਵਾਧੇ’ ਦੇ ਦਾਅਵੇ ਵਿਚ ਔਰਤਾਂ ਵੱਲੋਂ ਕੀਤੇ ਜਾਣ ਵਾਲੇ ਬਿਨਾਂ ਤਨਖ਼ਾਹ ਦੇ ਘਰੇਲੂ ਕੰਮ ਨੂੰ ਵੀ ‘ਰੁਜ਼ਗਾਰ’ ਵਜੋਂ ਦਰਜ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸ਼ਨੀਵਾਰ ਨੂੰ ਮੁੰਬਈ ‘ਚ ਇਕ ਪ੍ਰੋਗਰਾਮ ‘ਚ ਕਿਹਾ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਇਕ ਰਿਪੋਰਟ ਮੁਤਾਬਕ ਪਿਛਲੇ ਤਿੰਨ-ਚਾਰ ਸਾਲਾਂ ‘ਚ ਦੇਸ਼ ‘ਚ 8 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਜਿਸ ਨੇ ਬੇਰੁਜ਼ਗਾਰੀ ਦੇ ਬਾਰੇ ਵਿਚ ਫਰਜ਼ੀ ਗੱਲਾਂ ਕਰਨ ਵਾਲਿਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਰਮੇਸ਼ ਨੇ ਇਕ ਬਿਆਨ ‘ਚ ਕਿਹਾ, ”ਇਕ ਅਜਿਹੇ ਸਮੇਂ ‘ਚ ਜਦੋਂ ਭਾਰਤ ਗੰਭੀਰ ਰੂਪ ਨਾਲ ‘ਮੋਦੀ-ਮੇਡ ਬੇਰੁਜ਼ਗਾਰੀ’ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਲੱਖਾਂ ਨੌਜਵਾਨ ਹਰ ਨੌਕਰੀ ਲਈ ਅਰਜ਼ੀਆਂ ਦੇ ਰਹੇ ਹਨ, ਉਦੋਂ ਪ੍ਰਧਾਨ ਮੰਤਰੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ, ਧਿਆਨ ਭਟਕਾਉਣ ਅਤੇ ਅਸਲੀਅਤ ਤੋਂ ਇਨਕਾਰ ਕਰਨ ਵਿਚ ਲੱਗੇ ਹੋਏ ਹਨ।”

 

ਉਨ੍ਹਾਂ ਦਾਅਵਾ ਕੀਤਾ, “ਆਰ.ਬੀ.ਆਈ ਦੇ ਨਵੇਂ ਅਨੁਮਾਨਾਂ ਦੇ ਅਧਾਰ ਤੇ ਸਰਕਾਰ ਨੌਕਰੀ ਦੇ ਬਾਜ਼ਾਰ ਵਿਚ ਉਛਾਲ ਦਾ ਦਾਅਵਾ ਕਰ ਰਹੀ ਹੈ। ਖੁਦ ਪੀਐੱਮ ਮੋਦੀ ਨੇ ਦਾਅਵਾ ਕੀਤਾ ਹੈ ਕਿ ਅਰਥਚਾਰੇ ਨੇ 8 ਕਰੋੜ ਨੌਕਰੀਆਂ ਪੈਦਾ ਕੀਤੀਆਂ ਹਨ, ਪਰ ਸੱਚਾਈ ਇਹ ਹੈ ਕਿ ਰੁਜ਼ਗਾਰ ਦੇ ਅੰਕੜਿਆਂ ਵਿਚ ਅਖੌਤੀ ਵਾਧਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਅਰਥਵਿਵਸਥਾ ਦੀਆਂ ਗੰਭੀਰ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ, ਜਿੱਥੇ ਨਿੱਜੀ ਨਿਵੇਸ਼ ਕਮਜ਼ੋਰ ਰਿਹਾ ਹੈ ਅਤੇ ਖਪਤ ਵਿਚ ਵਾਧਾ ਬੇਹੱਦ ਸੁਸਤ ਰਿਹਾ ਹੈ