ਬਠਿੰਡਾ- ਸਥਾਨਕ ਨਗਰ ਵਿਖੇ ਇਕ ਔਰਤ ਤੇ ਤੇਲ ਪਾਕੇ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਲ ਪਾਉਣ ਦੇ ਕਾਰਨ ਜਬਰਦਸਤੀ ਪਿਆਰ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਤਿੰਨ ਬੱਚਿਆਂ ਦੀ ਮਾਂ ਇਕ ਔਰਤ ਨਗਰ ਨਥਾਣਾ ਵਿ ਰਹਿ ਰਹੀ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸਦੇ ਗੁਆਂਢ ਵਿਚ ਇਕ ਲੜਕਾ ਧਰਤੀ ਵਿਚ ਬੋਰ ਕਰਨ ਲਈ ਪਿੰਡ ਪੂਹਲੀ ਤੋਂ ਆਉਂਦਾ ਸੀ ਜੋ ਲਗਾਤਾਰ ਉਸ ਦੇ ਘਰ ਪਾਣੀ ਧਾਣੀ ਲੈਣ ਵਾਸਤੇ ਆ ਜਾਂਦਾ ਸੀ। ਇਸ ਲੜਕੇ ਨੇ ਪੀੜਤ ਔਰਤ ਨੂੰ ਪਿਆਰ ਕਰਨ ਲਈ ਮਜਬੂਰ ਕੀਤਾ ਅਤੇ ਪਿਆਰ ਨਾ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗਾ।
ਬੀਤੇ ਦਿਨੀਂ ਜਦੋਂ ਔਰਤ ਬੱਚੇ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਤਾਂ ਇਕ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਗੁਰਦੁਆਰਾ ਸਾਹਿਬ ਨਜ਼ਦੀਕ ਆ ਕੇ ਘੇਰ ਲਿਆ ਅਤੇ ਬੋਤਲ ਨਾਲ ਕੋਈ ਜਲਣਸ਼ੀਲ ਪਦਾਰਥ ਪਾਕੇ ਭੱਜ ਕੇ ਗਏ। ਪੀੜਤ ਔਰਤ ਨੂੰ ਹਸਪਤਾਲ ਭਰਤੀ ਗਿਆ। ਇਸ ਘਟਨਾ ਦਾ ਜਾਇਜ਼ਾ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਲਿਆ ਅਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।