Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪ੍ਰੈਗਾਬਾਲਿਨ ਕੈਪਸੂਲਾਂ ਦੀ ਵਿਕਰੀ ’ਤੇ ਪਾਬੰਦੀ

ਪ੍ਰੈਗਾਬਾਲਿਨ ਕੈਪਸੂਲਾਂ ਦੀ ਵਿਕਰੀ ’ਤੇ ਪਾਬੰਦੀ

 

ਬਠਿੰਡਾ  : ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਅਧਿਕਾਰਾਂ ਦਾ ਉਪਯੋਗ ਕਰਦਿਆਂ ਬਠਿੰਡਾ ਜ਼ਿਲ੍ਹੇ ’ਚ ਕੈਪਸੂਲ ਅਤੇ ਟੈਬਲਟ ਪ੍ਰੈਗਾਬਾਲਿਨ (75 ਮਿਲੀਗ੍ਰਾਮ ਤੋਂ ਵੱਧ ਫਾਰਮੂਲੇਸ਼ਨ) ਦੇ ਸਟਾਕਿੰਗ ਅਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਦਿੱਤੇ ਹਨ ਕਿ ਥੋਕ ਵਪਾਰੀ, ਖੁਦਰਾ ਵਿਕਰੇਤਾ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲਾਂ ’ਚ ਫਾਰਮੇਸੀ ਜਾਂ ਕੋਈ ਵੀ ਹੋਰ ਵਿਅਕਤੀ ਅਸਲ ਪ੍ਰੈਸਕ੍ਰਿਪਸ਼ਨ ਸਲਿੱਪ ਤੋਂ ਬਿਨਾਂ ਪ੍ਰੈਗਾਬਾਲਿਨ 75 ਮਿਲੀਗ੍ਰਾਮ ਨਹੀਂ ਵੇਚੇਗਾ। ਵਿਕਰੇਤਾਵਾਂ ਨੂੰ ਖਰੀਦ ਅਤੇ ਵਿਕਰੀ ਦਾ ਢੁੱਕਵਾਂ ਰਿਕਾਰਡ ਰੱਖਣਾ ਹੋਵੇਗਾ।

ਉਨ੍ਹਾਂ ਨੂੰ ਅਸਲ ਪ੍ਰੈਸਕ੍ਰਿਪਸ਼ਨ ਸਲਿੱਪ ਅਤੇ ਕੈਮਿਸਟ, ਰਿਟੇਲਰ ਦਾ ਨਾਂ, ਵਿਕਰੀ ਦੀ ਤਰੀਕ, ਵੇਚੀਆਂ ਹੋਈਆਂ ਟੈਬਲਟਾਂ ਦੀ ਗਿਣਤੀ ਵਾਲਾ ਸਟੈਂਪ ਲਗਾਉਣਾ ਹੋਵੇਗਾ। ਸਾਰੇ ਤਰ੍ਹਾਂ ਦੀ ਵਿਕਰੀ ਸਿਰਫ ਪ੍ਰੈਸਕ੍ਰਿਪਸ਼ਨ ਸਲਿੱਪ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਵੰਡੀ ਜਾ ਰਹੀਆਂ ਟੈਬਲਟਾਂ, ਕੈਪਸੂਲਾਂ ਦੀ ਗਿਣਤੀ ਪ੍ਰੈਸਕ੍ਰਿਪਸ਼ਨ ਦੀ ਮਿਆਦ ਤੋਂ ਵੱਧ ਨਾ ਹੋਵੇ। ਇਸ ਹੁਕਮ ’ਚ ਬਠਿੰਡਾ ਸਿਵਲ ਹਸਪਤਾਲ ਵਿਖੇ ਚੱਲ ਰਹੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਮੈਡੀਕਲ ਸਟੋਰ ਦੀ ਵਿਕਰੀ ਨੂੰ ਢਿਲਾਈ ਦਿੱਤੀ ਗਈ ਹੈ। ਰੈੱਡ ਕਰਾਸ ਸਕੱਤਰ ਯਕੀਨੀ ਬਣਾਉਣਗੇ ਕਿ ਸਾਰੇ ਫਾਰਮੂਲੇਸ਼ਨਾਂ ਵਾਲੇ ਪ੍ਰੈਗਾਬਾਲਿਨ ਦੀ ਖਰੀਦ ਅਤੇ ਵਿਕਰੀ ਦਾ ਢੁੱਕਵਾਂ ਰਿਕਾਰਡ ਰੱਖਿਆ ਜਾਵੇ ਅਤੇ ਇਸ ਹੁਕਮ ਦੇ ਬਾਕੀ ਹੁਕਮਾਂ ਦਾ ਪਾਲਣ ਕੀਤਾ ਜਾਵੇ। ਇਸ ਹੁਕਮ ਦਾ ਉਲੰਘਣਾ ਭਾਰਤੀ ਨਿਆ ਸੰਹਿਤਾ 2023 ਦੀ ਧਾਰਾ 223 ਅਨੁਸਾਰ ਸਖਤੀ ਨਾਲ ਨਿਪਟੀ ਜਾਵੇਗੀ। ਇਹ ਹੁਕਮ 9 ਅਪ੍ਰੈਲ 2026 ਤਕ ਲਾਗੂ ਰਹਿਣਗੇ।