ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਤੇਂਦੁਏ ਦੇ ਹਮਲੇ ਵਿੱਚ ਇੱਕ ਬੱਚਾ ਜ਼ਖ਼ਮੀ ਹੋ ਗਿਆ। ਜ਼ਖਮੀ ਬੱਚੇ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਿੰਡ ਠਰਵਾ ਵਿੱਚ ਤੇਂਦੁਆ ਦਿੱਸਣ ਤੋਂ ਬਾਅਦ ਕਈ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜੰਗਲਾਤ ਵਿਭਾਗ ਅਤੇ ਪੁਲਿਸ ਨੇ ਭਾਲ ਲਈ ਮੁਹਿੰਮ ਚਲਾਈ ਹੈ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।
ਜਾਣਕਾਰੀ ਮੁਤਾਬਕ ਮੁਲਾਨਾ ਦੇ ਪਿੰਡ ਠਰਵਾ ਵਿਚ ਐਤਵਾਰ ਸ਼ਾਮ ਨੂੰ ਇਕ 5 ਸਾਲਾ ਬੱਚੇ ਨੂੰ ਤੇਂਦੁਏ ਨੇ ਗੰਭੀਰ ਜ਼ਖਮੀ ਕਰ ਦਿੱਤਾਆਪਣੀ ਮਾਂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਜਦੋਂ ਤੇਂਦੂਏ ਨੇ ਉ ਸਨੂੰ ਆਪਣੇ ਜਬਾੜੇ ਵਿੱਚ ਜਕੜ ਲਿਆ। ਇਸ ਦੌਰਾਨ ਅਚਾਨਕ ਰੌਲਾ ਪਾਉਣ ਪਿੱਛੋਂ ਤੇਂਦੁਏ ਨੇ ਬੱਚੇ ਨੂੰ ਛੱਡ ਕੇ ਭੱਜ ਗਿਆ।
ਹਾਲਾਂਕਿ ਜਿੱਥੇ ਪੰਜ ਸਾਲਾ ਬੱਚਾ ਦੀਪਾਂਸ਼ੂ ਮਿਲਿਆ, ਉਥੇ ਕਾਫੀ ਖੂਨ ਸੀ। ਜੰਗਲਾਤ ਵਿਭਾਗ ਨੇ ਹਾਲੇ ਤੱਕ ਚੀਤੇ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪਿੰਡ ਵਾਸੀ ਇਸ ਨੂੰ ਤੇਂਦੂਆ ਹੀ ਦੱਸ ਰਹੇ ਹਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪਿੰਡ ਦੇ ਖੇਤਾਂ ਵਿੱਚ ਚੀਤਾ ਦੇਖਿਆ ਗਿਆ। ਇਸ ਤੋਂ ਬਾਅਦ ਪਿੰਡ ਵਿੱਚ ਅਹਿਤਿਆਤ ਦਾ ਐਲਾਨ ਵੀ ਕੀਤਾ ਗਿਆ। ਪਿੰਡ ਦੀ ਸਰਪੰਚ ਮੀਨੂੰ ਰਾਣੀ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਚੀਤਾ ਦੇਖਿਆ ਗਿਆ ਹੈ।