Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰਾਏਪੁਰ 'ਚ ਦਰਦਨਾਕ ਘਟਨਾ: ਬੈਡਮਿੰਟਨ ਖੇਡਦੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ

ਰਾਏਪੁਰ ‘ਚ ਦਰਦਨਾਕ ਘਟਨਾ: ਬੈਡਮਿੰਟਨ ਖੇਡਦੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ

 

ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਅਜਿਹੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਕ 57 ਸਾਲਾ ਕਾਰੋਬਾਰੀ ਦੀ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਹਾਰਟ ਅਟੈਕ (ਦਿਲ ਦਾ ਦੌਰਾ) ਪੈਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸ਼ਾਟ ਮਾਰਨ ਤੋਂ ਬਾਅਦ ਸ਼ਟਲ ਚੁੱਕਣ ਲੱਗੇ ਤੇ ਫਿਰ…

ਮ੍ਰਿਤਕ ਦੀ ਪਛਾਣ 57 ਸਾਲਾ ਕਾਰੋਬਾਰੀ ਅੰਮ੍ਰਿਤ ਬਜਾਜ ਵਜੋਂ ਹੋਈ ਹੈ। ਘਟਨਾ ਡੀ.ਡੀ. ਨਗਰ ਥਾਣਾ ਖੇਤਰ ਦੇ ਅਸ਼ਵਨੀ ਨਗਰ ਸਥਿਤ ਸੋਨਕਰ ਬਾੜੀ ਗਰਾਊਂਡ ਦੀ ਹੈ। ਇਸ ਮਾਮਲੇ ਦੀ ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅੰਮ੍ਰਿਤ ਬਜਾਜ ਬੜੇ ਜੋਸ਼ ਨਾਲ ਬੈਡਮਿੰਟਨ ਖੇਡ ਰਹੇ ਸਨ। ਉਨ੍ਹਾਂ ਨੇ ਇਕ ਸ਼ਾਟ ਮਾਰਿਆ ਅਤੇ ਜਦੋਂ ਸ਼ਟਲ ਕਾਕ ਹੇਠਾਂ ਡਿੱਗੀ ਤਾਂ ਉਹ ਉਸ ਨੂੰ ਚੁੱਕਣ ਲਈ ਅੱਗੇ ਵਧੇ। ਜਿਵੇਂ ਹੀ ਉਹ ਸ਼ਟਲ ਚੁੱਕਣ ਲਈ ਝੁਕੇ ਅਚਾਨਕ ਉਨ੍ਹਾਂ ਨੂੰ ਜ਼ੋਰਦਾਰ ਦੌਰਾ ਪਿਆ ਅਤੇ ਉਹ ਮੈਦਾਨ ਵਿੱਚ ਹੇਠਾਂ ਡਿੱਗ ਪਏ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਹਸਪਤਾਲ ਲਿਜਾਇਆ ਪਰ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਅਨੁਸ਼ਾਸਿਤ ਜੀਵਨ ਦੇ ਬਾਵਜੂਦ ਹੋਇਆ ਹਾਦਸਾ

ਪਰਿਵਾਰਕ ਮੈਂਬਰਾਂ ਅਨੁਸਾਰ ਅੰਮ੍ਰਿਤ ਬਜਾਜ ਆਪਣੀ ਸਿਹਤ ਨੂੰ ਲੈ ਕੇ ਬਹੁਤ ਸੁਚੇਤ ਸਨ। ਹਾਲਾਂਕਿ ਉਹ ਲੰਬੇ ਸਮੇਂ ਤੋਂ ਸ਼ੂਗਰ (ਡਾਇਬੀਟੀਜ਼) ਦੇ ਮਰੀਜ਼ ਸਨ, ਪਰ ਉਹ ਬਹੁਤ ਅਨੁਸ਼ਾਸਿਤ ਜੀਵਨ ਜਿਊਂਦੇ ਸਨ। ਕੋਰੋਨਾ ਕਾਲ ਤੋਂ ਬਾਅਦ ਉਨ੍ਹਾਂ ਨੇ ਰੋਜ਼ਾਨਾ ਕਸਰਤ ਅਤੇ ਬੈਡਮਿੰਟਨ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਲਿਆ ਸੀ। ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਸਨ, ਇਸ ਦੇ ਬਾਵਜੂਦ ਇਸ ਮੰਦਭਾਗੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।