Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsTV ਦੀ ਆਵਾਜ਼ ਘੱਟ ਕਰੋ... ਇੰਨਾ ਸੁਣ ਕੇ ਭੜਕ ਗਈ ਪਤਨੀ, ਚਾਕੂ...

TV ਦੀ ਆਵਾਜ਼ ਘੱਟ ਕਰੋ… ਇੰਨਾ ਸੁਣ ਕੇ ਭੜਕ ਗਈ ਪਤਨੀ, ਚਾਕੂ ਮਾਰ ਪਤੀ ਦਾ ਕੀਤਾ ਕਤਲ

 

ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਅਮਰਾਵਤੀ ‘ਚ ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਹਿਣਾ ਇਕ ਪਤਨੀ ਨੂੰ ਇੰਨਾ ਬੁਰਾ ਲੱਗਾ ਕਿ ਉਸ ਨੇ ਆਪਣੇ ਪਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਾਗਿਰੀ ਸਬ ਡਿਵੀਜ਼ਨ ਪੁਲਸ ਅਧਿਕਾਰੀ (ਐੱਸਡੀਪੀਓ) ਮੁਰਲੀ ਕ੍ਰਿਸ਼ਨਾ ਨੇ ਦੱਸਿਆ ਕਿ ਕ੍ਰਾਂਤੀ (25) ਨੇ ਟੈਲੀਵਿਜ਼ਨ ਦੀ ਆਵਾਜ਼ ਨੂੰ ਲੈ ਕੇ ਹੋਏ ਵਿਵਾਦ ਵਿਚਾਲੇ ਵੀਰਵਾਰ ਨੂੰ ਸ਼ੇਖ ਅਹਿਮਦ (27) ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਕ੍ਰਿਸ਼ਨਾ ਨੇ ਦੱਸਿਆ ਕਿ ਜੋੜਾ ਦਾ ਵਿਆਹ 8 ਮਹੀਨੇ ਪਹਿਲਾਂ ਹੋਇਆ ਸੀ। ਪੁਲਸ ਅਨੁਸਾਰ, ਅਹਿਮਦ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਅਹਿਮਦ ਦੀ ਮਾਂ ਨੇ ਕ੍ਰਾਂਤੀ ਖ਼ਿਲਾਫ਼ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਅਤੇ ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਹੇ ਜਾਣ ‘ਤੇ ਨੂੰਹ ਵਲੋਂ ਅਹਿਮਦ ‘ਤੇ ਚਾਕੂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਕ੍ਰਾਂਤੀ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।