Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਬਿਆਸ ਨੇੜੇ ਮਿਲਿਆ ਆਈ. ਈ. ਡੀ., ਪੂਰਾ ਥਾਣਾ ਉਡਾਉਣ ਦੀ ਸੀ ਪਲਾਨਿੰਗ

ਬਿਆਸ ਨੇੜੇ ਮਿਲਿਆ ਆਈ. ਈ. ਡੀ., ਪੂਰਾ ਥਾਣਾ ਉਡਾਉਣ ਦੀ ਸੀ ਪਲਾਨਿੰਗ

 

ਬਾਬਾ ਬਕਾਲਾ ਸਾਹਿਬ/ਰਈਆ  : ਬਿਆਸ ਨੇੜੇ ਪੁਲਸ ਚੌਂਕੀ ਰਈਆ ਨੂੰ ਆਈ.ਈ.ਡੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੀ ਮਹੱਤਵਪੂਰਨ ਪੁਲਸ ਚੌਂਕੀ ਰਈਆ ਦੀ ਕੰਧ ਨਾਲ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਈ.ਈ.ਡੀ ਰੱਖਿਆ ਗਿਆ, ਜਿਸ ਦਾ ਸਮੇਂ ਸਿਰ ਪਤਾ ਲੱਗ ਗਿਆ ਅਤੇ ਤੁਰੰਤ ਬੰਬ ਸਕੁਆਇਡ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਆਈ. ਈ. ਡੀ. ਨੂੰ  ਨਸ਼ਟ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਇਸ ਪੁਲਸ ਚੌਕੀ ਨੂੰ 8 ਪਿੰਡ ਲੱਗਦੇ ਹਨ ਅਤੇ 6 ਕਰਮਚਾਰੀ ਡਿਊਟੀ ‘ਤੇ ਤਾਇਨਾਤ ਰਹਿੰਦੇ ਹਨ, ਜੇਕਰ ਇਹ ਵਿਸਫੋਟ ਹੋ ਜਾਂਦਾ ਤਾਂ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣਾ ਸੀ। ਇਸ ਸਬੰਧ ‘ਚ ਥਾਣਾ ਬਿਆਸ ਦੀ ਪੁਲਸ ਨੇ ਮੁਕੱਦਮਾ ਨੰਬਰ 45 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪੁਲਸ ਅਤੇ ਖੁਫੀਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਪੁਲਸ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀ. ਸੀ. ਟੀ. ਵੀ. ਖੰਘਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਪਤਾ ਲਗਾਇਆ ਜਾ ਸਕੇ।