Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਯੂਰਪੀ ਦੇਸ਼ 'ਚ ਤਖ਼ਤਾਪਲਟ ਦੀ ਤਿਆਰੀ ! ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀਆਂ ਤੇ...

ਯੂਰਪੀ ਦੇਸ਼ ‘ਚ ਤਖ਼ਤਾਪਲਟ ਦੀ ਤਿਆਰੀ ! ਸੜਕਾਂ ‘ਤੇ ਉਤਰੇ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਖ਼ੂਨੀ ਝੜਪ

 

ਇੰਟਰਨੈਸ਼ਨਲ – ਪਹਿਲਾਂ ਜਿੱਥੇ ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਕਈ ਅਫਰੀਕੀ ਦੇਸ਼ਾਂ ‘ਚ ਪ੍ਰਦਰਸ਼ਨਕਾਰੀਆਂ ਦੇ ਸਖ਼ਤ ਪ੍ਰਦਰਸ਼ਨਾਂ ਮਗਰੋਂ ਤਖ਼ਤਾਪਲਟ ਕੀਤਾ ਗਿਆ, ਉੱਥੇ ਹੀ ਹੁਣ ਯੂਰਪੀ ਦੇਸ਼ ਤੋਂ ਅਜਿਹੀ ਹੀ ਕਾਰਵਾਈ ਦੀ ਮਹਿਕ ਆਉਣ ਲੱਗੀ ਹੈ। ਦੱਖਣ-ਪੂਰਬੀ ਯੂਰਪੀ ਦੇਸ਼ ਅਲਬਾਨੀਆ ਦੀ ਰਾਜਧਾਨੀ ਤੀਰਾਨਾ ਵਿੱਚ ਸ਼ੁੱਕਰਵਾਰ ਰਾਤ ਤੋਂ ਹੀ ਹਿੰਸਾ ਦਾ ਦੌਰ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਵਿਰੋਧੀ ਧਿਰ ਦੇ ਸਮਰਥਕਾਂ ਨੇ ਪ੍ਰਧਾਨ ਮੰਤਰੀ ਐਡੀ ਰਾਮਾ ਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਹੋਈਆਂ ਇਨ੍ਹਾਂ ਝੜਪਾਂ ਨੇ ਦੇਸ਼ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਕਰ ਦਿੱਤਾ ਹੈ।

 

ਵਿਰੋਧੀ ਧਿਰ (ਡੈਮੋਕ੍ਰੇਟਿਕ ਪਾਰਟੀ) ਨੇ ਸਰਕਾਰ ‘ਤੇ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਅਤੇ ਚੋਣਾਂ ਵਿੱਚ ਗੜਬੜੀ ਦੇ ਗੰਭੀਰ ਦੋਸ਼ ਲਗਾਏ ਹਨ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਅਤੇ ਇੱਕ ਅੰਤਰਿਮ ਟੈਕਨੋਕ੍ਰੇਟਿਕ ਸਰਕਾਰ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀਆਂ ਲਾਈਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰੀ ਇਮਾਰਤਾਂ ‘ਤੇ ਪੈਟਰੋਲ ਬੰਬ ਸੁੱਟੇ। ਇਸ ਦੇ ਜਵਾਬ ਵਿੱਚ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਕੀਤੀ।

ਇਸ ਹਿੰਸਾ ਵਿੱਚ ਦਰਜਨਾਂ ਪੁਲਸ ਮੁਲਾਜ਼ਮ ਅਤੇ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ। ਪੁਲਸ ਨੇ ਹੁਣ ਤੱਕ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਵਿਰੋਧੀ ਧਿਰ ਦੇ ਨੇਤਾ ਸਾਲੀ ਬੇਰੀਸ਼ਾ ਨੇ ਕਿਹਾ ਕਿ ਇਹ ਪ੍ਰਦਰਸ਼ਨ “ਨਾਗਰਿਕ ਨਾ-ਫੁਰਮਾਨੀ” ਦੀ ਸ਼ੁਰੂਆਤ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਗੋਡੇ ਨਹੀਂ ਟੇਕ ਦਿੰਦੀ।