Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖਬਰ: UGC ਵੱਲੋਂ 32 ਫਰਜ਼ੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ, ਦਿੱਲੀ ’ਚ...

ਵੱਡੀ ਖਬਰ: UGC ਵੱਲੋਂ 32 ਫਰਜ਼ੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ, ਦਿੱਲੀ ’ਚ ਸਭ ਤੋਂ ਜ਼ਿਆਦਾ 12 ਅਦਾਰੇ ਨਾਜਾਇਜ਼

 

 

ਲੁਧਿਆਣਾ – ਯੂਨੀਵਰਸਿਟੀ ਅਨੁਦਾਨ ਕਮਿਸ਼ਨ ਨੇ ਦੇਸ਼ ਭਰ ’ਚ ਚੱਲ ਰਹੀਆਂ 32 ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕਰ ਕੇ ਵਿਦਿਆਰਥੀਆਂ ਨੂੰ ਚੌਕਸ ਕੀਤਾ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਡਿਗਰੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਥੋਂ ਪ੍ਰਾਪਤ ਡਿਗਰੀ ਉੱਚ ਸਿੱਖਿਆ ਜਾਂ ਨੌਕਰੀ ਲਈ ਮੰਨਣਯੋਗ ਨਹੀਂ ਹੋਵੇਗੀ। ਕਮਿਸ਼ਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਦਾਖਲਾ ਲੈਣ ਤੋਂ ਪਹਿਲਾਂ ਯੂ. ਜੀ. ਸੀ. ਦੀ ਅਧਿਕਾਰਤ ਵੈੱਬਸਾਈਟ ’ਤੇ ਮਾਨਤਾ ਦੀ ਜਾਂਚ ਜ਼ਰੂਰ ਕਰਨ।

ਰਾਜ ਵਾਰ ਫਰਜ਼ੀ ਅਦਾਰਿਆਂ ਦੀ ਗਿਣਤੀ

ਯੂ. ਜੀ. ਸੀ. ਦੀ ਰਿਪੋਰਟ ਮੁਤਾਬਕ ਸੂਬਾ ਵਾਰ ਫਰਜ਼ੀ ਅਦਾਰਿਆਂ ਦੀ ਗਿਣਤੀ ’ਚ ਸਭ ਤੋਂ ਜ਼ਿਆਦਾ 12 ਸੰਸਥਾਵਾਂ ਦਿੱਲੀ ’ਚ ਹਨ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 4 ਫਰਜ਼ੀ ਅਦਾਰੇ ਪਾਏ ਗਏ ਹਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਮਹਾਰਾਸ਼ਟਰ, ਪੁੱਡੁਚੇਰੀ ਅਤੇ ਪੱਛਮੀ ਬੰਗਾਲ ’ਚ 2-2 ਫਰਜ਼ੀ ਸੰਸਥਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਹਰਿਆਣਾ, ਝਾਰਖੰਡ ਅਤੇ ਰਾਜਸਥਾਨ ’ਚ 1-1 ਫਰਜ਼ੀ ਅਦਾਰਿਆਂ ਦੀ ਪੁਸ਼ਟੀ ਹੋਈ ਹੈ।