Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸਮੁੰਦਰ 'ਚ ਨੱਚੀ ਮੌਤ ! ਪਲਟ ਗਈ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, 5...

ਸਮੁੰਦਰ ‘ਚ ਨੱਚੀ ਮੌਤ ! ਪਲਟ ਗਈ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, 5 ਦੀ ਗਈ ਜਾਨ

 

 

ਇੰਟਰਨੈਸ਼ਨਲ – ਗ੍ਰੀਸ ਦੇ ਸਭ ਤੋਂ ਵੱਡੇ ਟਾਪੂ ‘ਕ੍ਰੀਟ’ ਦੇ ਦੱਖਣ ਵਿੱਚ ਸ਼ਨੀਵਾਰ ਤੜਕੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 20 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

 

ਗ੍ਰੀਕ ਮੀਡੀਆ ਅਨੁਸਾਰ, ਜਦੋਂ ਇੱਕ ਵਪਾਰਕ ਜਹਾਜ਼ ਬਚਾਅ ਲਈ ਕਿਸ਼ਤੀ ਦੇ ਨੇੜੇ ਪਹੁੰਚਿਆ, ਤਾਂ ਕਿਸ਼ਤੀ ਵਿੱਚ ਸਵਾਰ ਲੋਕ ਜਹਾਜ਼ ਦੀ ਪੌੜੀ ਫੜਨ ਲਈ ਇੱਕੋ ਪਾਸੇ ਇਕੱਠੇ ਹੋ ਗਏ। ਜ਼ਿਆਦਾ ਭਾਰ ਹੋਣ ਕਾਰਨ ਕਿਸ਼ਤੀ ਅਚਾਨਕ ਸਮੁੰਦਰ ਵਿੱਚ ਪਲਟ ਗਈ। ਪਨਾਮਾ ਦੇ ਇੱਕ ਮਾਲਵਾਹਕ ਜਹਾਜ਼ ਨੇ ਤੁਰੰਤ ਕਾਰਵਾਈ ਕਰਦਿਆਂ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਗ੍ਰੀਕ ਕੋਸਟ ਗਾਰਡ ਅਤੇ ਯੂਰਪੀਅਨ ਯੂਨੀਅਨ ਦੀ ਏਜੰਸੀ ‘Frontex’ ਵੱਲੋਂ ਲਾਪਤਾ ਲੋਕਾਂ ਦੀ ਭਾਲ ਲਈ ਹੈਲੀਕਾਪਟਰ ਅਤੇ ਫੌਜੀ ਜਹਾਜ਼ ਤਾਇਨਾਤ ਕੀਤੇ ਗਏ ਹਨ।

 

ਬਚੇ ਹੋਏ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਲਗਭਗ 50 ਪ੍ਰਵਾਸੀ ਸਵਾਰ ਸਨ। ਸਮੁੰਦਰ ਵਿੱਚ ਤੇਜ਼ ਲਹਿਰਾਂ ਕਾਰਨ ਬਚਾਅ ਮੁਹਿੰਮ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ 2015 ਤੋਂ ਹੀ ਗ੍ਰੀਸ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਯੂਰਪ ਵਿੱਚ ਦਾਖਲ ਹੋਣ ਦਾ ਮੁੱਖ ਰਸਤਾ ਰਿਹਾ ਹੈ। ਇਸ ਖ਼ਤਰਨਾਕ ਸਮੁੰਦਰੀ ਸਫ਼ਰ ਦੌਰਾਨ ਹੁਣ ਤੱਕ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।