Become a member

Get the best offers and updates relating to Liberty Case News.

― Advertisement ―

spot_img
spot_img
HomeBreaking News'ਇਹ ਸਿਰਫ਼ ਗੋਰਿਆਂ ਦਾ ਦੇਸ਼ ਹੈ..!', ਆਸਟ੍ਰੇਲੀਆ 'ਚ ਭਾਰਤੀਆਂ ਦਾ ਹੋਣ ਲੱਗਾ...

‘ਇਹ ਸਿਰਫ਼ ਗੋਰਿਆਂ ਦਾ ਦੇਸ਼ ਹੈ..!’, ਆਸਟ੍ਰੇਲੀਆ ‘ਚ ਭਾਰਤੀਆਂ ਦਾ ਹੋਣ ਲੱਗਾ ਵਿਰੋਧ

 

 

ਇੰਟਰਨੈਸ਼ਨਲ — ਆਸਟ੍ਰੇਲੀਆ ਦੇ ਨਿਓ-ਨਾਜ਼ੀ ਆਗੂ ਥਾਮਸ ਸੇਵਲ ਨੇ ਭਾਰਤੀ ਪ੍ਰਵਾਸੀਆਂ ਵਿਰੁੱਧ ਇੱਕ ਨਸਲੀ ਅਤੇ ਭੜਕਾਊ ਬਿਆਨ ਜਾਰੀ ਕੀਤਾ ਹੈ। ਸੇਵਲ ਨੇ ਸੋਸ਼ਲ ਮੀਡੀਆ ‘ਤੇ ਨਸਲੀ ਭੜਾਸ ਕੱਢਦਿਆਂ ਕਿਹਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਆਸਟ੍ਰੇਲੀਆ “ਭਾਰਤ ਬਣ ਜਾਵੇ”। ਉਸ ਨੇ ਭਾਰਤੀਆਂ ਨੂੰ ਆਸਟ੍ਰੇਲੀਆ ‘ਚ ਸਥਾਈ ਨਾਗਰਿਕਤਾ ਦੇਣ ‘ਤੇ ਵੀ ਵਿਰੋਧ ਪ੍ਰਗਟਾਇਆ ਹੈ।

ਥਾਮਸ ਸੇਵਲ ਨੇ ਇੱਕ ਵੀਡੀਓ ਰਾਹੀਂ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ। ਉਸ ਨੇ ਆਸਟ੍ਰੇਲੀਆ ਵਿੱਚ ਵਧ ਰਹੀ ਭਾਰਤੀਆਂ ਦੀ ਗਿਣਤੀ ‘ਤੇ ਇਤਰਾਜ਼ ਜਤਾਉਂਦਿਆਂ ਬਹੁਤ ਹੀ ਘਟੀਆ ਅਤੇ ਨਸਲੀ ਸ਼ਬਦਾਂ ਦੀ ਵਰਤੋਂ ਕੀਤੀ। ਉਸ ਨੇ ਕਿਹਾ ਕਿ ਆਸਟ੍ਰੇਲੀਅਨ ਨਹੀਂ ਚਾਹੁੰਦੇ ਕਿ ਇਹ ਦੇਸ਼ ਭਾਰਤ ਜਾਂ ਸੂਡਾਨ ਵਾਂਗ ਬਣ ਜਾਵੇ। ਉਸ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਗੋਰਿਆਂ ਦਾ ਦੇਸ਼ ਹੈ ਤੇ ਭਾਰਤ ਵਰਗੇ ਦੇਸ਼ਾਂ ਤੋਂ ਆ ਰਹੇ ਲੋਕ ਇੱਥੋਂ ਦੀ ‘ਗੋਰੀ’ ਆਬਾਦੀ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ।