Become a member

Get the best offers and updates relating to Liberty Case News.

― Advertisement ―

spot_img
spot_img
HomeBreaking News26 ਨੂੰ ਭਾਰਤ ਆਉਣਗੇ ਕੈਨੇਡੀਅਨ PM ! ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ...

26 ਨੂੰ ਭਾਰਤ ਆਉਣਗੇ ਕੈਨੇਡੀਅਨ PM ! ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਲੀਹ ‘ਤੇ ਲਿਆਉਣ ‘ਤੇ ਹੋਵੇਗੀ ਚਰਚਾ

 

ਇੰਟਰਨੈਸ਼ਨਲ – ਅਮਰੀਕਾ ਦੀ ਸਖ਼ਤ ਟੈਰਿਫ਼ ਨੀਤੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਵਿਚਕਾਰ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਏਸ਼ੀਆਈ ਦੇਸ਼ਾਂ ਵੱਲ ਕਦਮ ਵਧਾਏ ਹਨ। ਪ੍ਰਧਾਨ ਮੰਤਰੀ ਕਾਰਨੀ 26 ਫਰਵਰੀ ਨੂੰ ਭਾਰਤ ‘ਤੇ ਆ ਰਹੇ ਹਨ, ਜਿੱਥੇ ਉਹ ਮੁੰਬਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਕਾਰੋਬਾਰੀ ਦਿੱਗਜਾਂ ਨਾਲ ਮੁਲਾਕਾਤ ਕਰਨਗੇ।

ਕੈਨੇਡਾ ਆਪਣੇ ਵਪਾਰ ਨੂੰ ਸਿਰਫ਼ ਅਮਰੀਕਾ ‘ਤੇ ਨਿਰਭਰ ਨਹੀਂ ਰੱਖਣਾ ਚਾਹੁੰਦਾ। ਕਾਰਨੀ ਦਾ ਟੀਚਾ ਅਗਲੇ ਦਹਾਕੇ ਵਿੱਚ ਗੈਰ-ਅਮਰੀਕੀ ਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਨੂੰ ਦੁੱਗਣਾ ਕਰਨਾ ਹੈ। ਭਾਰਤ 2024 ਵਿੱਚ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ

ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਵੈਨਕੂਵਰ ‘ਚ ਇਕ ਗੁਰੂਘਰ ਨੇੜੇ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਕਾਫੀ ਖਰਾਬ ਹੋ ਗਏ ਸਨ। ਪਰ ਪਿਛਲੇ ਸਾਲ ਤੋਂ ਦੋਵਾਂ ਦੇਸ਼ਾਂ ਨੇ ਵਪਾਰਕ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਵੱਲ ਕਦਮ ਵਧਾਏ ਹਨ। ਇਸ ਦੌਰਾਨ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ ’51ਵਾਂ ਸੂਬਾ’ ਕਹਿਣ ਅਤੇ 100 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਕੈਨੇਡਾ ਹੁਣ ਭਾਰਤ ਵਰਗੇ ਭਰੋਸੇਯੋਗ ਬਾਜ਼ਾਰਾਂ ਦੀ ਭਾਲ ਕਰ ਰਿਹਾ ਹੈ।